ਯੂਥ ਕਾਂਗਰਸ ’ਚ ਰਾਣਾ ਧੜੇ ਦਾ ਦਬਦਬਾ
ਹਲਕਾ ਸੁਲਤਾਨਪੁਰ ਲੋਧੀ ਵਿੱਚ ਯੂਥ ਕਾਂਗਰਸ ਚੋਣਾਂ ਦੇ ਨਤੀਜਿਆਂ ਦੌਰਾਨ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧੜੇ ਨੇ ਵੱਡੀ ਜਿੱਤ ਦਰਜ ਕੀਤੀ ਹੈ। ਬਲਾਕ-1 ਦੀ ਪ੍ਰਧਾਨਗੀ ’ਤੇ ਰਾਣਾ ਧੜੇ ਦੇ ਹਰਬਖਸ਼ ਸਿੰਘ ਉਰਫ਼ ਸੰਗਮ ਚੀਮਾ ਨੇ 724 ਵੋਟਾਂ ਲੈ ਕੇ...
Advertisement
ਹਲਕਾ ਸੁਲਤਾਨਪੁਰ ਲੋਧੀ ਵਿੱਚ ਯੂਥ ਕਾਂਗਰਸ ਚੋਣਾਂ ਦੇ ਨਤੀਜਿਆਂ ਦੌਰਾਨ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧੜੇ ਨੇ ਵੱਡੀ ਜਿੱਤ ਦਰਜ ਕੀਤੀ ਹੈ। ਬਲਾਕ-1 ਦੀ ਪ੍ਰਧਾਨਗੀ ’ਤੇ ਰਾਣਾ ਧੜੇ ਦੇ ਹਰਬਖਸ਼ ਸਿੰਘ ਉਰਫ਼ ਸੰਗਮ ਚੀਮਾ ਨੇ 724 ਵੋਟਾਂ ਲੈ ਕੇ ਕਬਜ਼ਾ ਕੀਤਾ, ਜਦਕਿ ਹਲਕਾ ਯੂਥ ਕਾਂਗਰਸ ਪ੍ਰਧਾਨ ਦੀ ਚੋਣ ਵਿੱਚ ਗੁਰਵਿੰਦਰ ਸਿੰਘ ਮੀਰੇ ਨੇ 984 ਵੋਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਦੂਜੇ ਪਾਸੇ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਖ਼ੇਮੇ ਦੇ ਬਲਾਕ-1 ਤੋਂ ਉਮੀਦਵਾਰ ਜਸਪ੍ਰੀਤ ਸਿੰਘ ਨੂੰ ਸਿਰਫ਼ 9 ਵੋਟਾਂ ਮਿਲੀਆਂ ਅਤੇ ਉਹ ਸੈਕਟਰੀ ਅਹੁਦੇ ਤੱਕ ਸੀਮਤ ਰਹੇ, ਜਦਕਿ ਹਲਕਾ ਪ੍ਰਧਾਨ ਦੇ ਉਮੀਦਵਾਰ ਨਵਜੋਤ ਸਿੰਘ ਉਰਫ਼ ਨਵ ਸੇਖੋਂ ਮੀਤ ਪ੍ਰਧਾਨ ਬਣਿਆ।
Advertisement
Advertisement
×
