ਰਾਮ ਸ਼ਰਣ ਤੇ ਸ਼ੁਭਮ ਸ਼ਰਮਾ ਭਾਜਪਾ ’ਚ ਸ਼ਾਮਲ
ਇੱਥੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਦੋ ਆਗੂ ਰਾਮ ਸ਼ਰਣ ਅਤੇ ਸ਼ੁਭਮ ਸ਼ਰਮਾ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਹਾਈਵੇਅ ਪਲਾਜ਼ਾ ਦਸੂਹਾ ਵਿੱਚ ਕਰਵਾਏ ਸਮਾਗਮ ਦੌਰਾਨ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਦੋਵੇਂ ਆਗੂਆਂ...
Advertisement
ਇੱਥੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਦੋ ਆਗੂ ਰਾਮ ਸ਼ਰਣ ਅਤੇ ਸ਼ੁਭਮ ਸ਼ਰਮਾ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਹਾਈਵੇਅ ਪਲਾਜ਼ਾ ਦਸੂਹਾ ਵਿੱਚ ਕਰਵਾਏ ਸਮਾਗਮ ਦੌਰਾਨ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਦੋਵੇਂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਭਾਜਪਾ ਆਗੂ ਰਵਿੰਦਰ ਰਵੀ ਸ਼ਿੰਗਾਰੀ ਤੇ ਸੁਸ਼ੀਲ ਕੁਮਾਰ ਪਿੰਕੀ ਨੇ ਕਿਹਾ ਕਿ ਰਾਮ ਸ਼ਰਣ ਅਤੇ ਸ਼ੁਭਮ ਸ਼ਰਮਾ ਵਰਗੇ ਜ਼ਮੀਨੀ ਪੱਧਰ ’ਤੇ ਸਰਗਰਮ ਆਗੂਆਂ ਦੇ ਪਾਰਟੀ ਵਿੱਚ ਆਉਣ ਨਾਲ ਭਾਜਪਾ ਨੂੰ ਮਜ਼ਬੂਤੀ ਮਿਲੇਗੀ।
ਇਸ ਮੌਕੇ ਰਾਮ ਸ਼ਰਣ ਅਤੇ ਸ਼ੁਭਮ ਸ਼ਰਮਾ ਨੇ ਕਿਹਾ ਕਿ ਉਹ ਭਾਜਪਾ ਦੀ ਰਾਸ਼ਟਰਵਾਦੀ ਸੋਚ, ਵਿਕਾਸਮੁਖੀ ਨੀਤੀਆਂ ਤੇ ਪ੍ਰਧਾਨ ਮੰਤਰੀ ਦੀ ਮਜ਼ਬੂਤ ਅਗਵਾਈ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਸਾਬਕਾ ਕੌਂਸਲਰ ਜਸਵੰਤ ਸਿੰਘ ਪੱਪੂ, ਬਲਕੀਸ਼ ਰਾਜ, ਠਾਕੁਰ ਵਿਵੇਕ ਰਿੰਕਾ, ਐਡਵੋਕੇਟ ਸ਼ੁਭ ਸਰੋਚ, ਅਮੋਲਕ ਹੁੰਦਲ, ਅਮਰਜੀਤ ਗੋਲਡੀ, ਲੱਕੀ ਪੰਡਿਤ, ਵਿਜੇ ਸਿੰਘ, ਰਾਜ ਕੁਮਾਰ ਕੋਂਸ਼ਲ, ਬੱਬੀ ਡੋਗਰਾ, ਲੱਕੀ ਬਤਰਾ ਆਦਿ ਮੌਜੂਦ ਸਨ।
Advertisement
Advertisement
Advertisement
×

