ਪਿੱਲਰਾਂ ’ਤੇ ਐਕਸਪ੍ਰੈਸਵੇਅ ਦੀ ਉਸਾਰੀ ਲਈ ਇਕੱਠ ਅੱਜ
ਅੰਮ੍ਰਿਤਸਰ ਤੋਂ ਜਾਮਨਗਰ (ਗੁਜਰਾਤ) ਤੱਕ ਬਣਾਏ ਜਾ ਰਹੇ ਐਕਸਪ੍ਰੈੱਸਵੇਅ ਨੂੰ ਪਿੱਲਰਾਂ ’ਤੇ ਉਸਾਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਉਲੀਕਣ ਲਈ 27 ਅਕਤੂਬਰ ਨੂੰ ਪਿੰਡ ਫੁੱਲ ਤੋਂ ਖੋਸਾ ਨੂੰ ਜਾਂਦੀ ਸੰਪਰਕ ਸੜਕ ’ਤੇ ਇਲਾਕੇ ਦੀਆਂ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਦਾ...
Advertisement
ਅੰਮ੍ਰਿਤਸਰ ਤੋਂ ਜਾਮਨਗਰ (ਗੁਜਰਾਤ) ਤੱਕ ਬਣਾਏ ਜਾ ਰਹੇ ਐਕਸਪ੍ਰੈੱਸਵੇਅ ਨੂੰ ਪਿੱਲਰਾਂ ’ਤੇ ਉਸਾਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਉਲੀਕਣ ਲਈ 27 ਅਕਤੂਬਰ ਨੂੰ ਪਿੰਡ ਫੁੱਲ ਤੋਂ ਖੋਸਾ ਨੂੰ ਜਾਂਦੀ ਸੰਪਰਕ ਸੜਕ ’ਤੇ ਇਲਾਕੇ ਦੀਆਂ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਦਾ ਵੱਡਾ ਇਕੱਠ ਹੋ ਰਿਹਾ ਹੈ। ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਦੱਸਿਆ ਕਿ ਇਹ ਐਕਸਪ੍ਰੈੱਸਵੇਅ ਇਲਾਕਾ ਲੋਹੀਆਂ ਖਾਸ ਦੇ ਕਈ ਪਿੰਡਾਂ ਵਿਚੋਂ ਦੀ ਲੰਘ ਰਿਹਾ ਹੈ। ਜਿੰਨੀ ਵੱਡੀ ਉਚਾਈ ’ਤੇ ਇਹ ਐਕਸਪ੍ਰੈੱਸਵੇਅ ਬਣਾਇਆ ਜਾ ਰਿਹਾ ਹੈ, ਬਰਸਾਤਾਂ ਦੇ ਦਿਨਾਂ ਵਿਚ ਇਹ ਇਲਾਕੇ ਨੂੰ ਡੁਬੋ ਸਕਦਾ ਹੈ। ਅਜਿਹੇ ਸੰਭਾਵੀ ਖਤਰਿਆਂ ਦੇ ਮੱਦੇਨਜ਼ਰ ਇਲਾਕਾ ਵਾਸੀ, ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਐਕਸਪ੍ਰੈੱਸਵੇਅ ਨੂੰ ਪਿੱਲਰਾਂ ’ਤੇ ਉਸਾਰਨ ਦੀ ਮੰਗ ਕਰਦੀਆਂ ਆ ਰਹੀਆਂ ਹਨ।
Advertisement
Advertisement
×

