DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਜਪੂਤ ਸਭਾ ਵੱਲੋਂ ਨਵੇਂ ਯੂ ਜੀ ਸੀ ਨੇਮਾਂ ਦਾ ਵਿਰੋਧ

ਰਾਜਪੂਤ ਸਭਾ ਅਬਰੋਲ ਨਗਰ (ਪਠਾਨਕੋਟ) ਨੇ ਪ੍ਰਧਾਨ ਠਾਕੁਰ ਕਰਨੈਲ ਸਿੰਘ ਜੱਗੀ ਦੀ ਅਗਵਾਈ ਹੇਠ ਹੋਈ ਮੀਟਿੰਗ ਨਵੇਂ ਯੂ ਜੀ ਸੀ ਨੇਮ ਦਾ ਵਿਰੋਧ ਕੀਤਾ ਹੈ। ਇਸ ਮੀਟਿੰਗ ਵਿੱਚ ਜਨਰਲ ਸਕੱਤਰ ਜੰਗਵੀਰ ਸਿੰਘ ਪਠਾਨੀਆ, ਮਹੇਸ਼ ਠਾਕੁਰ, ਕੈਪਟਨ ਘਣਸ਼ਿਆਮ ਕਟੋਚ, ਕੈਪਟਨ ਸਤਪਾਲ...

  • fb
  • twitter
  • whatsapp
  • whatsapp
featured-img featured-img
ਪਠਾਨਕੋਟ ਵਿੱਚ ਮੀਟਿੰਗ ਕਰਦੇ ਹੋਏ ਰਾਜਪੂਤ ਸਭਾ ਦੇ ਆਗੂ।
Advertisement

ਰਾਜਪੂਤ ਸਭਾ ਅਬਰੋਲ ਨਗਰ (ਪਠਾਨਕੋਟ) ਨੇ ਪ੍ਰਧਾਨ ਠਾਕੁਰ ਕਰਨੈਲ ਸਿੰਘ ਜੱਗੀ ਦੀ ਅਗਵਾਈ ਹੇਠ ਹੋਈ ਮੀਟਿੰਗ ਨਵੇਂ ਯੂ ਜੀ ਸੀ ਨੇਮ ਦਾ ਵਿਰੋਧ ਕੀਤਾ ਹੈ। ਇਸ ਮੀਟਿੰਗ ਵਿੱਚ ਜਨਰਲ ਸਕੱਤਰ ਜੰਗਵੀਰ ਸਿੰਘ ਪਠਾਨੀਆ, ਮਹੇਸ਼ ਠਾਕੁਰ, ਕੈਪਟਨ ਘਣਸ਼ਿਆਮ ਕਟੋਚ, ਕੈਪਟਨ ਸਤਪਾਲ ਰਾਣਾ, ਸੁਰੇਸ਼ ਗੁਲੇਰੀਆ, ਸੰਗਰਾਮ ਸਿੰਘ ਜੱਗੀ ਆਦਿ ਸ਼ਾਮਲ ਸਨ।

ਸਭਾ ਦੇ ਪ੍ਰਧਾਨ ਠਾਕੁਰ ਕਰਨੈਲ ਸਿੰਘ ਜੱਗੀ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਲਾਗੂ ਕੀਤਾ ਗਿਆ ਇਹ ਕਾਲਾ ਕਾਨੂੰਨ ਰਾਸ਼ਟਰੀ ਹਿਤ ਵਿੱਚ ਨਹੀਂ ਹੈ ਅਤੇ ਇਹ ਸਮਾਜ ਨੂੰ ਵੰਡਣ ਵਾਲਾ ਕਾਨੂੰਨ ਹੈ। ਉਨ੍ਹਾਂ ਕਿਹਾ ਕਿ ਉੱਚ ਜਾਤੀ ਭਾਈਚਾਰੇ ਦਾ ਇਹ ਵਿਰੋਧ ਕਿਸੇ ਖਾਸ ਜਾਤੀ ਜਾਂ ਧਰਮ ਦੇ ਵਿਰੁੱਧ ਨਹੀਂ ਹੈ ਸਗੋਂ ਉਹ ਸਮਾਜ ਦੇ ਸਾਰੇ ਵਰਗਾਂ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਉੱਚ ਜਾਤੀ ਦੇ ਨੌਜਵਾਨਾਂ ਦਾ ਭਵਿੱਖ ਬਰਬਾਦ ਕਰੇਗਾ ਅਤੇ ਐੱਸ ਸੀ, ਐੱਸ ਟੀ, ਓ ਬੀ ਸੀ ਅਤੇ ਉੱਚ ਜਾਤੀ ਭਾਈਚਾਰਿਆਂ ਵਿਚਕਾਰ ਪਾੜਾ ਪਾਵੇਗ। ਉਨ੍ਹਾਂ ਮੰਗ ਕੀਤੀ ਕਿ ਇਸ ਕਠੋਰ ਕਾਨੂੰਨ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਵਿਦਿਅਕ ਸੰਸਥਾਵਾਂ ਵਿੱਚ ਜਾਤੀਵਾਦ ਨੂੰ ਉਤਸ਼ਾਹਿਤ ਕਰਨਾ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Advertisement

Advertisement
Advertisement
×