DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਂਹ ਤੇ ਗੜਿਆਂ ਨੇ ਗਰਮੀ ਤੋਂ ਰਾਹਤ ਦਿਵਾਈ

ਇਲਾਕੇ ਵਿੱਚ ਦੁਪਹਿਰ ਵੇਲੇ ਅੱਜ ਦੋ ਘੰਟੇ ਦੇ ਕਰੀਬ ਮੀਂਹ ਹੋਈ। ਮੀਂਹ ਨੇ ਜਿੱਥੇ ਗਰਮੀ ਤੋਂ ਰਾਹਤ ਦਿਵਾਈ, ਉੱਥੇ ਇਹ ਫਸਲਾਂ ਲਈ ਵੀ ਫਾਇਦੇਮੰਦ ਹੈ। ਕਿਸਾਨ ਨਛੱਤਰ ਸਿੰਘ ਨੇ ਦੱਸਿਆ ਕਿ ਬਾਰਿਸ਼ ਨਾਲ ਫਸਲਾਂ ਨੂੰ ਕਾਫੀ ਲਾਭ ਹੋਇਆ ਹੈ। ਉਨ੍ਹਾਂ...

  • fb
  • twitter
  • whatsapp
  • whatsapp
featured-img featured-img
ਪਠਾਨਕੋਟ ਵਿੱਚ ਗੜਿਆਂ ਦਾ ਦ੍ਰਿਸ਼।
Advertisement

ਇਲਾਕੇ ਵਿੱਚ ਦੁਪਹਿਰ ਵੇਲੇ ਅੱਜ ਦੋ ਘੰਟੇ ਦੇ ਕਰੀਬ ਮੀਂਹ ਹੋਈ। ਮੀਂਹ ਨੇ ਜਿੱਥੇ ਗਰਮੀ ਤੋਂ ਰਾਹਤ ਦਿਵਾਈ, ਉੱਥੇ ਇਹ ਫਸਲਾਂ ਲਈ ਵੀ ਫਾਇਦੇਮੰਦ ਹੈ। ਕਿਸਾਨ ਨਛੱਤਰ ਸਿੰਘ ਨੇ ਦੱਸਿਆ ਕਿ ਬਾਰਿਸ਼ ਨਾਲ ਫਸਲਾਂ ਨੂੰ ਕਾਫੀ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਤਿੱਖੜ ਗਰਮੀ ਨਾਲ ਫਸਲਾਂ ਸੁੱਕ ਗਈਆਂ ਸਨ ਜਿਨ੍ਹਾਂ ਲਈ ਇਹ ਬਾਰਿਸ਼ ਭਾਰੀ ਲਾਹੇਵੰਦ ਹੋਈ ਹੈ।

ਰਸੂਲਪੁਰ ਪਿੰਡ ਦੇ ਕਿਸਾਨ ਤਜਿੰਦਰ ਸਿੰਘ ਨੇ ਕਿਹਾ ਕਿ ਇਹ ਮੀਂਹ ਕਣਕ ਦੀ ਕਟਾਈ ਤੋਂ ਬਾਅਦ ਖੇਤਾਂ ਨੂੰ ਅਗਲੀ ਫਸਲ ਬੀਜਣ ਲਈ ਤਿਆਰ ਕਰੇਗੀ। ਇਸ ਮੀਂਹ ਨਾਲ ਲੋਕਾਂ ਨੇ ਵੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਇਹ ਮੀਂਹ ਮੱਕੀ ਦੀ ਫਸਲ ਲਈ ਵੀ ਕਾਫ਼ੀ ਫਾਇਦੇਮੰਦ ਹੈ। ਮੀਂਹ ਨਾਲ ਤਰਨ ਤਾਰਨ ਸ਼ਹਿਰ ਦੇ ਝਬਾਲ ਬਾਈਪਾਸ ਤੇ ਪਾਣੀ ਖੜ੍ਹਾ ਹੋ ਗਿਆ ਹੈ।

Advertisement

ਪਠਾਨਕੋਟ (ਪੱਤਰ ਪ੍ਰੇਰਕ): ਪਠਾਨਕੋਟ ’ਚ ਅੱਜ ਸਵੇਰੇ ਮੀਂਹਅਤੇ ਗੜੇ ਪਏ ਜਿਸ ਨਾਲ ਮੌਸਮ ਵਿੱਚ ਅਚਾਨਕ ਤਬਦੀਲੀ ਆ ਗਈ। ਇਸ ਨਾਲ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ। ਤੇਜ਼ ਮੀਹ ਅਤੇ ਹਵਾ ਨਾਲ ਸ਼ਹਿਰ ਵਿੱਚ ਥਾਂ-ਥਾਂ ਪਾਣੀ ਖੜ੍ਹਾ ਹੋ ਗਿਆ ਅਤੇ ਬਹੁਤ ਸਾਰੇ ਦਰੱਖਤਾਂ ਦੀਆਂ ਟਾਹਣੀਆਂ ਟੁੱਟ ਗਈਆਂ। ਨਾਲ ਹੀ ਤਾਪਮਾਨ ਵਿੱਚ ਕਾਫੀ ਗਿਰਾਵਟ ਆਈ। ਅੱਜ ਘੱਟ ਤੋਂ ਘੱਟ ਤਾਪਮਾਨ 22 ਡਿਗਰੀ ਅਤੇ ਵੱਧ ਤੋਂ ਵੱਧ 29 ਡਿਗਰੀ ਰਿਹਾ। ਦੂਸਰੇ ਪਾਸੇ ਤੇਜ ਮੀਂਹ ਹੋਣ ਨਾਲ ਸਥਾਨਕ ਅਮਰੂਦਾਂ ਵਾਲੀਆਂ ਝੁੱਗੀਆਂ ਵਿੱਚ ਇੱਕ ਘਰ ਦੀ ਛੱਤ ਦਾ ਮਲਬਾ ਡਿੱਗ ਜਾਣ ਨਾਲ ਪਤੀ, ਪਤਨੀ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਰਮਨ ਮਹਿਰਾ ਤੇ ਸ਼ਿਵਾਨੀ ਮਹਿਰਾ ਸ਼ਾਮਲ ਹਨ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਮੁੱਢਲਾ ਇਲਾਜ ਚੱਲ ਰਿਹਾ ਹੈ।

Advertisement

Advertisement
×