Railway Employees Protest: ਰੇਲਵੇ ਕਾਮਿਆਂ ਵੱਲੋਂ ਮੁਜ਼ਾਹਰਾ
ਅੱਜ ਵਰਕਸ਼ਾਪ ਦੇ ਗੇਟ ਅੱਗੇ ਧਰਨੇ ਵਿੱਚ ਸ਼ਾਮਲ ਹੋਣ ਦਾ ਸੱਦਾ
Advertisement
ਰੇਲਵੇ ਕਰਮਚਾਰੀਆਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ (ਆਈ ਆਰ ਈ ਐੱਫ) ਦੇ ਕੌਮੀ ਸੱਦੇ ’ਤੇ 23 ਸਤੰਬਰ ਨੂੰ ਸਵੇਰੇ 7.30 ਵਜੇ ਆਰ ਸੀ ਐੱਫ ਵਰਕਸ਼ਾਪ ਗੇਟ ’ਤੇ ਰਾਸ਼ਟਰ ਵਿਆਪੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਅੱਜ ਆਰ ਸੀ ਐੱਫ ਐਂਪਲਾਈਜ਼ ਯੂਨੀਅਨ ਵੱਲੋਂ ਡਾ. ਭੀਮ ਰਾਓ ਅੰਬੇਡਕਰ ਚੌਕ, ਵਰਕਸ਼ਾਪ ਗੇਟ ਵਿੱਚ ਪੈਂਫਲਿਟ ਵੰਡ ਕੇ ਰੇਲਵੇ ਕਰਮਚਾਰੀਆਂ ਨੂੰ ਪ੍ਰਦਰਸ਼ਨ ’ਚ ਸ਼ਾਮਲ ਹੋਣ ਲਈ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਦੀ ਅਗਵਾਈ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਕੀਤੀ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਆਈ ਆਰ ਈ ਐੱਫ ਦੇ ਕੌਮੀ ਸੱਦੇ ’ਤੇ ਦੇਸ਼ ਭਰ ’ਚ ਕੀਤਾ ਜਾ ਰਿਹਾ ਹੈ। ਮੰਗਾਂ ਨਾ ਮੰਨਣ ਦੇ ਰੋਸ ਵਜੋਂ ਅਜਿਹਾ ਕੀਤਾ ਜਾ ਰਿਹਾ ਹੈ। ਯੂਨੀਅਨ ਨੇ ਰੇਲਵੇ ਕਰਮਚਾਰੀਆਂ, ਨੌਜਵਾਨਾਂ ਤੇ ਮਿਹਨਤਕਸ਼ਾਂ ਨੂੰ 23 ਸਤੰਬਰ ਨੂੰ ਸਵੇਰੇ 7.30 ਵਜੇ ਵਰਕਸ਼ਾਪ ਗੇਟ ’ਤੇ ਪਹੁੰਚਣ ਅਪੀਲ ਕੀਤੀ।
Advertisement
Advertisement
×

