DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਹੋਂ ਸਿਵਲ ਹਸਪਤਾਲ ਨੂੰ ਦੁਪਹਿਰੇ ਹੀ ਲੱਗ ਜਾਂਦੈ ਤਾਲਾ

ਮਰੀਜ਼ ਖੱਜਲ-ਖੁਆਰ ਹੋਣ ਲੲੀ ਮਜਬੂਰ

  • fb
  • twitter
  • whatsapp
  • whatsapp
featured-img featured-img
ਰਾਹੋਂ ਸਿਵਲ ਹਸਪਤਾਲ ਦਾ ਬੰਦ ਪਿਆ ਐਮਰਜੈਂਸੀ ਵਾਰਡ।
Advertisement
ਆਮ ਲੋਕਾਂ ਨੂੰ ਸਸਤੀਆਂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਦੇਣ ਦੇ ਸਰਕਾਰੀ ਦਾਅਵਿਆਂ ਦੇ ਬਾਵਜੂਦ, ਰਾਹੋਂ ਦੇ ਸਿਵਲ ਹਸਪਤਾਲ ਵਿੱਚ ਦੁਪਹਿਰ 2 ਵਜੇ ਤੋਂ ਬਾਅਦ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਦੁਪਹਿਰ ਤੋਂ ਬਾਅਦ ਹਸਪਤਾਲ ਦੇ ਐਮਰਜੈਂਸੀ ਵਾਰਡ ਨੂੰ ਜਿੰਦਰਾ ਲੱਗ ਜਾਂਦਾ ਹੈ, ਜਿਸ ਕਾਰਨ ਕੋਈ ਇਲਾਜ ਦੀ ਸਹੂਲਤ ਨਹੀਂ ਮਿਲਦੀ। ਇਸ ਕਾਰਨ ਹਾਦਸਾਗ੍ਰਸਤ ਮਰੀਜ਼ਾਂ, ਗਰਭਵਤੀ ਮਹਿਲਾਵਾਂ (ਜੱਚਾ-ਬੱਚਾ ਕੇਸ) ਅਤੇ ਗੰਭੀਰ ਬਿਮਾਰਾਂ ਨੂੰ ਮਜਬੂਰਨ ਕਈ ਕਿਲੋਮੀਟਰ ਦੂਰ ਨਵਾਂਸ਼ਹਿਰ ਦੇ ਹਸਪਤਾਲ ਜਾਂ ਨਿੱਜੀ ਹਸਪਤਾਲਾਂ ਵੱਲ ਰੁਖ਼ ਕਰਨਾ ਪੈਂਦਾ ਹੈ।

ਲੋਕਾਂ ਅਨੁਸਾਰ ਓ ਪੀ ਡੀ ਦਾ ਸਮਾਂ ਖ਼ਤਮ ਹੋਣ ਦਾ ਹਵਾਲਾ ਦੇ ਕੇ ਮਰੀਜ਼ਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ, ਜਿਸ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਦਾ ਸਮਾਂ ਤੇ ਪੈਸਾ ਬਰਬਾਦ ਹੁੰਦਾ ਹੈ। ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਵਿੱਚ ਦੁਪਹਿਰ ਤੋਂ ਬਾਅਦ ਵੀ ਡਾਕਟਰਾਂ ਅਤੇ ਸਟਾਫ਼ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ।

Advertisement

ਇਸ ਸਬੰਧੀ ਗੱਲ ਕਰਨ ’ਤੇ ਨਵਾਂਸ਼ਹਿਰ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿਵਲ ਸਰਜਨ ਦੇ ਹੁਕਮਾਂ ਅਨੁਸਾਰ ਹੀ ਇਹ ਸੇਵਾ ਬੰਦ ਰਹਿੰਦੀ ਹੈ। ਦੂਜੇ ਪਾਸੇ ਸਿਵਲ ਸਰਜਨ ਨਵਾਂਸ਼ਹਿਰ ਡਾ. ਗੁਰਿੰਦਰਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਸਟਾਫ਼ ਨਰਸਾਂ ਦੀ ਭਾਰੀ ਕਮੀ ਕਾਰਨ ਐਮਰਜੈਂਸੀ ਸੇਵਾ ਬੰਦ ਕਰਨੀ ਪਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਘਾਟ ਨੂੰ ਪੂਰਾ ਕਰ ਕੇ ਅਗਲੇ ਕੁਝ ਦਿਨਾਂ ਵਿੱਚ ਸਮੱਸਿਆ ਦਾ ਸਥਾਈ ਹੱਲ ਕਰ ਦਿੱਤਾ ਜਾਵੇਗਾ।

Advertisement

Advertisement
×