DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਛੇਹਰਟਾ ’ਚ ਜਾਂਚ ਦੌਰਾਨ ਕੁਇੰਟਲ ਮਠਿਆਈ ਨਸ਼ਟ ਕੀਤੀ

ਛੇਹਰਟਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਖ਼ੁਰਾਕ ਸੁਰੱਖਿਆ ਜਾਂਚ ਦੌਰਾਨ ਰੰਗਾਂ ਦੀ ਵਰਤੋਂ ਕਰਕੇ ਤਿਆਰ ਕੀਤੀ ਗਈ ਲਗਭਗ 100 ਕਿਲੋ ਮਠਿਆਈ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਹ ਕਾਰਵਾਈ ਖੁਰਾਕ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ ਜਿਸ...

  • fb
  • twitter
  • whatsapp
  • whatsapp
Advertisement

ਛੇਹਰਟਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਖ਼ੁਰਾਕ ਸੁਰੱਖਿਆ ਜਾਂਚ ਦੌਰਾਨ ਰੰਗਾਂ ਦੀ ਵਰਤੋਂ ਕਰਕੇ ਤਿਆਰ ਕੀਤੀ ਗਈ ਲਗਭਗ 100 ਕਿਲੋ ਮਠਿਆਈ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਹ ਕਾਰਵਾਈ ਖੁਰਾਕ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ ਜਿਸ ਵਿੱਚ ਡੀ ਐੱਚ ਓ ਮਨਜੀਤ ਸਿੰਘ ਰਟੌਲ ਅਤੇ ਸਿਮਰਨਜੀਤ ਸਿੰਘ ਗਿੱਲ ਸ਼ਾਮਲ ਸਨ। ਟੀਮ ਨੇ ਛੇਹਰਟਾ ਖੇਤਰ ਵਿੱਚ ਕਈ ਖਾਣ-ਪੀਣ ਵਾਲੀਆਂ ਦੁਕਾਨਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਮਠਿਆਈ ਬਣਾਉਣ ਵਾਲੀ ਦੁਕਾਨ ਵਿੱਚ ਊਣਤਾਈਆਂ ਮਿਲੀਆਂ। ਇਸ ਸਬੰਧੀ ਦੁਕਾਨਦਾਰ ਦਾ ਚਲਾਨ ਕੱਟਿਆ ਅਤੇ ਉਸ ਨੂੰ ਸੁਧਾਰ ਨੋਟਿਸ ਵੀ ਜਾਰੀ ਕੀਤਾ ਗਿਆ। ਮੁਆਇਨੇ ਦੌਰਾਨ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਆਟਾ, ਮਿਸ਼ਰਤ ਦੁੱਧ, ਦੇਸੀ ਘਿਓ, ਪਨੀਰ ਅਤੇ ਖੋਆ ਬਰਫੀ ਦੇ ਪੰਜ ਨਮੂਨੇ ਇਕੱਠੇ ਕੀਤੇ ਗਏ ਅਤੇ ਜਾਂਚ ਲਈ ਭੇਜੇ ਗਏ। ਸ਼ਿਕਾਇਤ ਤੋਂ ਬਾਅਦ ਬਲਿੰਕਿਟ ਈ-ਕਾਮਰਸ ਸਟੋਰ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਇਮਾਰਤ ਤੋਂ ਇੱਕ ਨਮੂਨਾ ਲਿਆ। ਅਧਿਕਾਰੀਆਂ ਨੇ ਕਿਹਾ ਕਿ ਪ੍ਰਯੋਗਸ਼ਾਲਾ ਰਿਪੋਰਟਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ, ਫੂਡ ਸੇਫਟੀ ਵਿਭਾਗ ਨੇ ਸ਼ਹਿਰ ਭਰ ਵਿੱਚ ਦੁੱਧ ਦੀਆਂ ਡੇਅਰੀਆਂ, ਮਠਿਆਈਆਂ ਦੀਆਂ ਦੁਕਾਨਾਂ, ਬੇਕਰੀਆਂ ਅਤੇ ਹੋਰ ਭੋਜਨ ਅਦਾਰਿਆਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਟੀਮਾਂ ਨੇ ਰਾਮਬਾਗ, ਜੌੜਾ ਫਾਟਕ, ਤਰਨ ਤਾਰਨ ਰੋਡ, ਅਜਨਾਲਾ, ਬਿਆਸ ਅਤੇ ਛੇਹਰਟਾ ਸਮੇਤ ਖੇਤਰਾਂ ਵਿੱਚ ਦੁੱਧ ਦੀਆਂ ਡੇਅਰੀਆਂ ਦਾ ਨਿਰੀਖਣ ਕੀਤਾ। ਟੀਮਾਂ ਨੇ ਪਨੀਰ ਦੇ ਅੱਠ ਨਮੂਨੇ ਅਤੇ ਖੋਏ ਦੇ 12 ਨਮੂਨੇ ਇਕੱਠੇ ਕੀਤੇ, ਜਿਨ੍ਹਾਂ ਨੂੰ ਜਾਂਚ ਲਈ ਸਟੇਟ ਫੂਡ ਲੈਬਾਰਟਰੀ, ਖਰੜ ਭੇਜ ਦਿੱਤਾ ਗਿਆ ਹੈ।

Advertisement
Advertisement
×