DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਾਤ ਸਰਟੀਫਿਕੇਟ ਬਣਾਉਣ ਲਈ ਕਤਾਰਾਂ ਲੱਗਣ ਲੱਗੀਆਂ

ਅੌਰਤਾਂ ਦੇ ਖਾਤਿਆਂ ਵਿੱਚ ਪੈਸੇ ਪਾੳੁਣ ਦੇ ਐਲਾਨ ਮਗਰੋਂ ਸੇਵਾ ਕੇਂਦਰਾਂ ਵੱਲ ਲੋਕਾਂ ਨੇ ਵਹੀਰਾਂ ਘੱਤੀਆਂ

  • fb
  • twitter
  • whatsapp
  • whatsapp
featured-img featured-img
ਸੇਵਾ ਕੇਂਦਰ ਪਨਾਮ ਦੇ ਬਾਹਰ ਖੜ੍ਹੇ ਲੋਕ।
Advertisement

ਇੱਥੋਂ ਨਜ਼ਦੀਕੀ ਪਿੰਡ ਪਨਾਮ ਦੇ ਸੇਵਾ ਕੇਂਦਰ ਵਿੱਚ ਲੋਕ ਜਾਤ ਸਰਟੀਫਿਕੇਟ ਬਣਾਉਣ ਲਈ ਸੱਤ ਵਜੇ ਤੋਂ ਵੀ ਪਹਿਲਾਂ ਹੀ ਆ ਖੜ੍ਹਦੇ ਹਨ। ਇਸ ਦੌਰਾਨ ਫੇਰ ਵੀ ਕਈਆਂ ਦੀ ਵਾਰੀ ਨਹੀਂ ਆਉਂਦੀ। ਕਈਆਂ ਨੂੰ ਮਾਯੂਸ ਹੋ ਕੇ ਘਰਾਂ ਨੂੰ ਪਰਤਣਾ ਪੈਂਦਾ ਹੈ। ਔਰਤਾਂ ਲਈ ਸਰਕਾਰ ਵੱਲੋਂ 14 ਅਪਰੈਲ ਤੋਂ ਖਾਤਿਆਂ ਵਿੱਚ ਪੈਸੇ ਪਾਉਣ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੇ ਜਾਣ ਦੇ ਐਲਾਨ ਤੋਂ ਮਗਰੋਂ ਜਾਤੀ ਸਰਟੀਫਿਕੇਟ ਬਣਾਉਣ ਦੀ ਦੌੜ ਵਧਣ ਲੱਗੀ ਹੈ। ਇਸ ਸਬੰਧੀ ਇੱਥੇ ਮੌਜੂਦ ਸੁਨੀਤਾ ਰਾਣੀ,ਪਰਮਜੀਤ ਕੌਰ ਚੱਕ ਸਿੰਘਾ ਅਤੇ ਹੋਰ ਔਰਤਾਂ ਨੇ ਆਪਣਾ ਨਾਮ ਨਾ ਛਾਪਣ ਦੀ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਆਪਣੇ ਜਾਤੀ ਅਤੇ ਰਿਹਾਇਸ਼ੀ ਸਰਟੀਫਿਕੇਟ ਬਣਾਉਣ ਲਈ ਅਪਲਾਈ ਕੀਤਾ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਵੱਲੋਂ ਜਾਰੀ ਨੰਬਰ 1076 ’ਤੇ ਫੋਨ ਕਰਦੇ ਹਾਂ ਤਾਂ ਕੰਪਿਊਟਰ ਹੀ ਬੋਲੀ ਜਾਂਦਾ ਹੈ। ਸੇਵਾ ਕੇਂਦਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਸੇਵਾ ਕੇਂਦਰ ਵਿੱਚ ਬਿਜਲੀ ਨਹੀਂ ਹੈ। ਉਸੇ ਸਮੇਂ ਪਹੁੰਚੇ ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਪਿੱਛੋਂ ਬਿਜਲੀ ਸਪਲਾਈ ਚੱਲ ਰਹੀ ਹੈ ਅੰਦਰੋਂ ਹੀ ਕੋਈ ਖਰਾਬੀ ਹੈ। ਇਸ ਸਬੰਧੀ ਸੇਵਾ ਕੇਂਦਰ ਚ ਕਰਮਚਾਰੀਆਂ ਦਾ ਕਹਿਣਾ ਸੀ ਕਿ ਕਦੀ ਬਿਜਲੀ ਨਹੀਂ ਹੁੁੰਦੀ ਕਦੀ ਸਰਵਰ ਡਾਊਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ-ਕੱਲ੍ਹ ਲੋਕ ਜਾਤੀ ਸਰਟੀਫਿਕੇਟ ਬਣਾਉਣ ਲਈ ਜ਼ਿਆਦਾਤਰ ਅਪਲਾਈ ਕਰ ਰਹੇ ਹਨ ਜਾਂ ਫਿਰ ਕੋਈ ਆਧਾਰ ਕਾਰਡ ਨਾਲ ਸਬੰਧਤ ਕੰੰਮ ਹੁੰਦਾ ਤੇ ਕੇਂਦਰ ਦੀ ਸਮਰੱਥਾ ਅਨੁਸਾਰ ਸੇਵਾਵਾਂ ਜਾਰੀ ਹਨ।

Advertisement
Advertisement
×