ਨਾਭਾ ਰਿਆਸਤ ਦੀ ਰਾਣੀ ਪ੍ਰੀਤੀ ਸਿੰਘ ਢਾਹਾਂ ਕਲੇਰਾਂ ਪੁੱਜੇ
ਨਾਭਾ ਰਿਆਸਤ ਦੇ ਰਾਣੀ ਪ੍ਰੀਤੀ ਸਿੰਘ ਅੱਜ ਢਾਹਾਂ ਕਲੇਰਾਂ ਵਿੱਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਵਿਹੜੇ ਪੁੱਜੀ। ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਲਈ ਪ੍ਰਬੰਧਕਾਂ ਨੇ ਸਨਮਾਨ ਕੀਤਾ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਪ੍ਰਧਾਨ...
ਨਾਭਾ ਰਿਆਸਤ ਦੇ ਰਾਣੀ ਪ੍ਰੀਤੀ ਸਿੰਘ ਅੱਜ ਢਾਹਾਂ ਕਲੇਰਾਂ ਵਿੱਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਵਿਹੜੇ ਪੁੱਜੀ। ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਲਈ ਪ੍ਰਬੰਧਕਾਂ ਨੇ ਸਨਮਾਨ ਕੀਤਾ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਵੱਲੋਂ ਨਾਭਾ ਰਿਆਸਤ ਦੀਆਂ ਪੀੜ੍ਹੀ ਦਰ ਪੀੜ੍ਹੀ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਘਰਾਣਾ ਚੰਗੇ ਸ਼ਾਸਨ ਦੇ ਨਾਲ ਕੌਮੀ ਜਜ਼ਬੇ ਵਜੋਂ ਵੱਡਾ ਸਥਾਨ ਰੱਖਦਾ ਹੈ। ਇਸ ਦੌਰਾਨ ਰਾਣੀ ਪ੍ਰੀਤੀ ਸਿੰਘ ਨੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਦੇ ਵਿੱਚ ਮਨਾਏ ‘ਵਿਸ਼ਵ ਸਿਹਤ ਦਿਵਸ’ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਰਸਿੰਗ ਵਿਦਿਆਰਥੀਆਂ ਵੱਲੋਂ ਲਗਾਈ ਸਿਹਤ ਜਾਗਰੂਕਤਾ ਪ੍ਰਦਰਸ਼ਨੀ ਦੇਖੀ ਅਤੇ ਕਾਲਜ ਦੇ ਨਵ ਨਿਰਮਾਣਿਤ ਸੈਮੀਨਾਰ ਹਾਲ ਦਾ ਉਦਘਾਟਨ ਕੀਤਾ। ਪ੍ਰਿੰਸੀਪਲ ਰਮਨਦੀਪ ਕੌਰ ਨੇ ਸਵਾਗਤੀ ਸ਼ਬਦ ਕਹੇ। ਰਾਣੀ ਪ੍ਰੀਤੀ ਸਿੰਘ ਵੱਲੋਂ ਢਾਹਾਂ ਕਲੇਰਾਂ ਵਿੱਚ ਪੰਜਵੇਂ ਦਹਾਕੇ ਤੱਕ ਕਾਰਜਸ਼ੀਲ ਸਿੱਖਿਆ ਅਤੇ ਮੈਡੀਕਲ ਅਦਾਰਿਆਂ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਟਰੱਸਟ ਦੇ ਖਜ਼ਾਨਚੀ ਬਲਵਿੰਦਰ ਕੌਰ ਕਲਸੀ, ਸਹਾਇਕ ਸਕੱਤਰ ਜਗਜੀਤ ਸਿੰਘ ਸੋਢੀ, ਕਾਰਜਕਾਰੀ ਮੈਂਬਰ ਦਵਿੰਦਰ ਸਿੰਘ ਕਲੇਰ, ਸਮਾਜ ਸੇਵੀ ਸਤਨਾਮ ਸਿੰਘ ਬਲਾਕੀਪੁਰ ਮੈਡੀਕਲ ਸੁਪਰਡੈਂਟ ਜਸਦੀਪ ਸਿੰਘ ਸੈਣੀ, ਡਾਇਰੈਕਟਰ ਐੱਚ ਆਰ ਹੁਨਰਦੀਪ ਸਿੰਘ, ਡਾਇਰੈਕਟਰ ਸਿੱਖਿਆ ਹਰਬੰਸ ਸਿੰਘ ਬੋਲੀਨਾ, ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ ਸ਼ਾਮਲ ਸਨ।

