ਉਦੇਸੀਆਂ ਵਿੱਚ ਕੱਵਾਲਾਂ ਨੇ ਮਹਿਫ਼ਲ ਸਜਾਈ
ਆਦਮਪੁਰ ਦੇ ਪਿੰਡ ਉਦੇਸੀਆਂ ਵਿੱਚ ਹਜ਼ਰਤ ਬਾਬਾ ਸ਼ਾਹ ਕਮਾਲ ਸਾਈਂ ਜੁਮਲੇ ਸ਼ਾਹ ਜੀ ਵੈੱਲਫੇਅਰ ਸੁਸਾਇਟੀ ਵੱਲੋਂ ਸਾਈਂ ਜੁਮਲੇ ਸ਼ਾਹ ਦਾ 60ਵਾਂ ਅਤੇ ਸੱਯਦ ਫਕੀਰ ਬੀਬੀ ਸ਼ਰੀਫਾਂ ਦਾ ਦੂਜਾ ਤਿੰਨ ਰੋਜ਼ਾ ਉਰਸ ਉਤਸ਼ਾਹ ਨਾਲ ਕਰਵਾਇਆ ਗਿਆ। ਉਰਸ ਦੇ ਪਹਿਲਾ ਦਿਨ ਪ੍ਰਬੰਧਕ,...
Advertisement
ਆਦਮਪੁਰ ਦੇ ਪਿੰਡ ਉਦੇਸੀਆਂ ਵਿੱਚ ਹਜ਼ਰਤ ਬਾਬਾ ਸ਼ਾਹ ਕਮਾਲ ਸਾਈਂ ਜੁਮਲੇ ਸ਼ਾਹ ਜੀ ਵੈੱਲਫੇਅਰ ਸੁਸਾਇਟੀ ਵੱਲੋਂ ਸਾਈਂ ਜੁਮਲੇ ਸ਼ਾਹ ਦਾ 60ਵਾਂ ਅਤੇ ਸੱਯਦ ਫਕੀਰ ਬੀਬੀ ਸ਼ਰੀਫਾਂ ਦਾ ਦੂਜਾ ਤਿੰਨ ਰੋਜ਼ਾ ਉਰਸ ਉਤਸ਼ਾਹ ਨਾਲ ਕਰਵਾਇਆ ਗਿਆ। ਉਰਸ ਦੇ ਪਹਿਲਾ ਦਿਨ ਪ੍ਰਬੰਧਕ, ਮਹਾਪੁਰਸ਼ਾਂ ਅਤੇ ਸੰਗਤਾਂ ਵੱਲੋਂ ਚਿਰਾਗ ਰੌਸ਼ਨ ਕੀਤੇ ਗਏੇ। ਇਸ ਤੋਂ ਬਾਅਦ ਕੱਵਾਲਾਂ ਵੱਲੋਂ ਹਾਜ਼ਰੀ ਲਗਵਾਈ ਗਈ। ਦੂਜੇ ਦਿਨ ਸਵੇਰੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ ਤੇ ਮੁਹਮੰਦ ਸਲੀਮ ਕਵਾਲ, ਪਰਵੇਜ਼ ਆਲਮ, ਸ਼ੌਕਤ ਕੁਲਦੀਪ ਕਾਦਰ, ਅਬੀਦ ਅਲੀ ਮਤੋਈ, ਹਰਮੇਸ਼ ਰੰਗੀਲਾ ਸਮੇਤ ਹੋਰ ਕੱਵਾਲਾਂ ਨੇ ਮਹਿਫ਼ਲ ਸਜਾਈ। ਉਰਸ ਦੌਰਾਨ ਕਿਰਨਾ ਮਹੰਤ, ਬਾਬਾ ਪ੍ਰਿਥੀ ਪਾਲ ਸਿੰਘ ਬਾਲੀ, ਸੰਤ ਸਰਵਣ ਸਿੰਘ ਜਬੜ, ਅਸ਼ੋਕ ਜਲੰਧਰ, ਸੰਤ ਸੋਢੀ ਕੰਦੋਲਾ, ਸੰਤ ਮਹਾਵੀਰ ਸਿੰਘ, ਬਾਬਾ ਅਮਰਜੀਤ ਸਿੰਘ, ਬਾਬਾ ਭੁਪਿੰਦਰ ਸਿੰਘ ਅਣਖੀ, ਗੋਰਾ ਸਾਈਂ ਅੰਮ੍ਰਿਤਸਰ, ਬੀਬੀ ਹਰਜੀਤ ਕੌਰ, ਸੰਤ ਪਰਮਿੰਦਰ ਸਿੰਘ, ਸੰਤ ਹਰਪ੍ਰੀਤ ਸਿੰਘ ਸ਼ੇਰਪੁਰ, ਸੰਤ ਪ੍ਰਦੀਪ ਦਾਸ ਕਠਾਰ, ਗਿਆਨੀ ਜੋਗਿੰਦਰ ਸਿੰਘ ਹਾਜ਼ਰ ਸਨ।
Advertisement
Advertisement
×

