DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਿਨ੍ਹਾਂ ਅਦਾਰਿਆਂ ’ਚ ਕੀਤੀ ਪੜ੍ਹਾਈ, ਉਨ੍ਹਾਂ ਕਾਲਜਾਂ ’ਚ ਹੀ ਪ੍ਰਿੰਸੀਪਲ ਲੱਗੀਆਂ ਪੰਜਾਬ ਦੀਆਂ ਧੀਆਂ

ਬੰਗਾ ਦੀਆਂ ਦੋ ਹੋਣਹਾਰ ਮੁਟਿਆਰਾਂ ਨੇ ਗਿਆਨ ਭੂਮੀ ਨੂੰ ਬਣਾਇਆ ਕਰਮ ਭੂਮੀ

  • fb
  • twitter
  • whatsapp
  • whatsapp
featured-img featured-img
ਡਾ. ਰਮਨਦੀਪ ਕੌਰ ਅਤੇ ਡਾ. ਇੰਦੂ ਰੱਤੀ ਦੀ ਫਾਈਲ ਫੋਟੋ।
Advertisement

ਬੰਗਾ ਦੇ ਦੋ ਕਾਲਜਾਂ ਦੀਆਂ ਸਾਬਕਾ ਵਿਦਿਆਰਥਣਾਂ ਨੇ ਉਨ੍ਹਾਂ ਹੀ ਕਾਲਜਾਂ ਵਿੱਚ ਪ੍ਰਿੰਸੀਪਲ ਦਾ ਰੁਤਬਾ ਹਾਸਲ ਕਰਕੇ ਮਿਸਾਲ ਕਾਇਮ ਕੀਤੀ ਹੈ। ਇਹ ਉਦਾਹਰਣ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਪ੍ਰਿੰਸੀਪਲ ਡਾ. ਰਮਨਦੀਪ ਕੌਰ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਪ੍ਰਿੰਸੀਪਲ ਡਾ. ਇੰਦੂ ਰੱਤੀ ਵੱਲੋਂ ਸਥਾਪਤ ਕੀਤੀ ਗਈ ਹੈ। ਮਹਿਲਾ ਸਸ਼ਕਤੀਕਰਨ ਦੀ ਮਿਸਾਲ ਬਣਦਿਆਂ ਇਨ੍ਹਾਂ ਹੋਣਹਾਰ ਮੁਟਿਆਰਾਂ ਨੇ ਆਪਣੀ ਗਿਆਨ ਭੂਮੀ ਨੂੰ ਕਰਮ ਭੂਮੀ ਵਿੱਚ ਤਬਦੀਲ ਕਰ ਵਿਖਾਇਆ ਹੈ। ਉਕਤ ਅਹੁਦਿਆਂ ਲਈ ਲੋੜੀਂਦੀ ਉੱਚ ਵਿੱਦਿਆ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਹੀ ਕਾਲਜਾਂ ਵਿੱਚ ਸੇਵਾਵਾਂ ਨਿਭਾਉਣ ਨੂੰ ਪਹਿਲ ਦਿੱਤੀ।

ਇਸ ਮਾਣਮੱਤੀ ਪ੍ਰਾਪਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਡਾ. ਰਮਨਦੀਪ ਕੌਰ ਨੇ ਕਿਹਾ ਕਿ ਜਦੋਂ ਪੜ੍ਹਾਈ ਦੌਰਾਨ ਲਗਨ ਤੇ ਮਿਹਨਤ ਨਾਲ ਟੀਚਾ ਮਿਥਿਆ ਜਾਂਦਾ ਹੈ ਤਾਂ ਸਫ਼ਲਤਾ ਅਤੇ ਰੁਤਬਾ ਆਪੇ ਹੀ ਹਾਸਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਪ੍ਰਾਪਤੀ ਲਈ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸ਼ੁਭਚਿੰਤਕਾਂ ਦੇ ਧੰਨਵਾਦੀ ਹਨ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਹੇਠ ਉਨ੍ਹਾਂ ਨੂੰ ਵਧਾਈ ਦਿੱਤੀ ਗਈ।

Advertisement

ਇਸੇ ਤਰ੍ਹਾਂ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਵੀ ਇਸੇ ਕਾਲਜ ਤੋਂ ਵਿੱਦਿਆ ਪ੍ਰਾਪਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜਿਸ ਅਦਾਰੇ ਤੋਂ ਪੜ੍ਹਾਈ ਕੀਤੀ, ਉਸੇ ਕਾਲਜ ਦੀ ਮੁਖੀ ਵਜੋਂ ਸੇਵਾ ਸੰਭਾਲਣ ’ਤੇ ਉਨ੍ਹਾਂ ਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਾਲਜ ਦੀਆਂ ਬਹੁਪੱਖੀ ਪ੍ਰਾਪਤੀਆਂ ਵਿੱਚ ਵਾਧਾ ਕਰਨ ਲਈ ਸਮਰਪਿਤ ਭਾਵਨਾ ਨਾਲ ਸੇਵਾਵਾਂ ਨਿਭਾਉਣਗੇ। ਕਾਲਜ ਦੀ ਸਥਾਨਕ ਕਮੇਟੀ ਦੇ ਸਕੱਤਰ ਜਰਨੈਲ ਸਿੰਘ ਪੱਲੀ ਝਿੱਕੀ ਨੇ ਵੀ ਡਾ. ਇੰਦੂ ਰੱਤੀ ਨੂੰ ਇਹ ਅਹੁਦਾ ਮਿਲਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।

Advertisement

ਸਮਾਜਿਕ ਸਾਂਝ ਸੰਸਥਾ ਬੰਗਾ ਦੇ ਪ੍ਰਧਾਨ ਸਰਪੰਚ ਹਰਮਿੰਦਰ ਸਿੰਘ ਤਲਵੰਡੀ ਅਤੇ ਮਹਿਲਾ ਵਿਕਾਸ ਮੰਚ ਦੀ ਸੰਸਥਾਪਕ ਬੀਬੀ ਬਚਿੱਤਰ ਕੌਰ ਮਾਹਲ ਨੇ ਇਸ ਪ੍ਰਾਪਤੀ ਨੂੰ ਮਹਿਲਾ ਵਰਗ ਦਾ ਮਾਣ ਦੱਸਦਿਆਂ ਇੱਕ ਸਾਂਝੇ ਸਮਾਗਮ ਦੌਰਾਨ ਦੋਵਾਂ ਪ੍ਰਿੰਸੀਪਲਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ।

Advertisement
×