Punjabi Literature: ਸੂਬਾਈ ਪਛਾਣ ਬਣਿਆ ਅਧਿਆਪਕਾਂ ਦਾ ਸਾਹਿਤਕ ਉਪਰਾਲਾ
ਅਧਿਆਪਕ ਵਰਗ ਨੇ ਸਾਹਿਤਕ ਲਹਿਰ ਸਿਰਜਦਿਆਂ ਕਸਬਾ ਔੜ ’ਚ ਨਵਜੋਤ ਸਾਹਿਤ ਸੰਸਥਾ ਰਾਹੀਂ ਆਪਣੇ 44 ਵਰ੍ਹਿਆਂ ਦੌਰਾਨ 44 ਕਿਤਾਬਾਂ ਦਾ ਪ੍ਰਕਾਸ਼ਨ ਕਰ ਕੇ ਸੂਬਾਈ ਪਛਾਣ ਬਣਾਈ ਹੈ। ਇਸ ਸੰਸਥਾ ਦੀ ਸਥਾਪਨਾ ਅਧਿਆਪਕ ਗੁਰਦਿਆਲ ਰੌਸ਼ਨ ਵੱਲੋਂ 1984 ਨੂੰ ਕੀਤੀ ਗਈ...
ਅਧਿਆਪਕ ਵਰਗ ਨੇ ਸਾਹਿਤਕ ਲਹਿਰ ਸਿਰਜਦਿਆਂ ਕਸਬਾ ਔੜ ’ਚ ਨਵਜੋਤ ਸਾਹਿਤ ਸੰਸਥਾ ਰਾਹੀਂ ਆਪਣੇ 44 ਵਰ੍ਹਿਆਂ ਦੌਰਾਨ 44 ਕਿਤਾਬਾਂ ਦਾ ਪ੍ਰਕਾਸ਼ਨ ਕਰ ਕੇ ਸੂਬਾਈ ਪਛਾਣ ਬਣਾਈ ਹੈ। ਇਸ ਸੰਸਥਾ ਦੀ ਸਥਾਪਨਾ ਅਧਿਆਪਕ ਗੁਰਦਿਆਲ ਰੌਸ਼ਨ ਵੱਲੋਂ 1984 ਨੂੰ ਕੀਤੀ ਗਈ ਸੀ। ਇਸ ਵਿੱਚ ਪ੍ਰੋ. ਸੰਧੂ ਵਰਿਆਣਵੀ ਦਾ ਜਨਰਲ ਸਕੱਤਰ ਵਜੋਂ ਵੱਡਾ ਯੋਗਦਾਨ ਰਿਹਾ। ਹੁਣ ਤੱਕ ਇਸ ਸੰਸਥਾ ਨਾਲ 25 ਅਧਿਆਪਕਾਂ ਦੀਆਂ ਸੇਵਾਵਾਂ ਜੁੜ ਚੁੱਕੀਆਂ ਹਨ। ਇਸ ਸੰਸਥਾ ਦੇ ਪ੍ਰਧਾਨ ਗੁਰਦਿਆਲ ਰੌਸ਼ਨ ਦੀਆਂ ਆਪਣੀਆਂ ਪੰਜਾਹ ਕਾਵਿ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ। ਸ੍ਰੀ ਰੌਸ਼ਨ ਤੋਂ ਇਲਾਵਾ ਸਤਪਾਲ ਸਾਹਲੋਂ, ਰਜਨੀ ਸ਼ਰਮਾ ਅਤੇ ਦਵਿੰਦਰ ਸਕੋਹਪੁਰੀ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ। ਸੰਸਥਾ ਵਿੱਚ ਸਰਗਰਮ ਅਧਿਆਪਕਾਂ ’ਚ ਚਮਨ ਮੱਲਪੁਰੀ, ਸੁੱਚਾ ਰਾਮ ਜਾਡਲਾ, ਰਾਮ ਨਾਥ ਕਟਾਰੀਆ, ਡਾ. ਕੇਵਲ ਰਾਮ ਨਵਾਂ ਸ਼ਹਿਰ, ਮੱਖਣ ਬਖਲੌਰ, ਵਿਨੇ ਸ਼ਰਮਾ, ਰਾਜਿੰਦਰ ਜੱਸਲ, ਦੇਸ ਰਾਜ ਬਾਲੀ ਆਦਿ ਸ਼ਾਮਲ ਹਨ ਜਦੋਂਕਿ ਮਹਿਲਾ ਅਧਿਆਪਕਾਂ ਨੀਰੂ ਜੱਸਲ, ਅਮਰਜੀਤ ਕੌਰ ਜਿੰਦ, ਹਰਬੰਸ ਕੌਰ ਕਰਿਆਮ, ਰਾਜਵਿੰਦਰ ਕੌਰ ਨਾਗਰਾ, ਸ਼ੈਲੀ ਜੈਰਥ, ਮਨਪ੍ਰੀਤ ਕੌਰ ਸੋਢੀਆਂ ਦੀ ਸਾਹਿਤਕ ਭੂਮਿਕਾ ਵੀ ਸ਼ਲਾਘਾਯੋਗ ਰਹੀ। ਅਧਿਆਪਕਾਂ ਦੇ ਸਾਹਿਤਕ ਉਪਰਾਲਿਆਂ ’ਚ ਮਹੀਨਾਵਾਰ ਸਮਾਗਮ ਸ਼ਾਮਲ ਹਨ। ਸੰਸਥਾ ਦੇ ਪ੍ਰਧਾਨ, ਸਕੱਤਰ ਤੇ ਖਜ਼ਾਨਚੀ ਦੇ ਅਹੁਦੇ ਲਈ ਕ੍ਰਮਵਾਰ ਅਧਿਆਪਕ ਦਵਿੰਦਰ ਸਕੋਹਪੁਰੀ, ਕੇਵਲ ਰਾਮ ਤੇ ਰਾਜਵਿੰਦਰ ਕੌਰ ਨਾਗਰਾ ਸੇਵਾਵਾਂ ਨਿਭਾ ਰਹੇ ਹਨ।

