DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਨਰਸਿੰਗ ਵਿਦਿਆਰਥਣ ਵੱਲੋਂ ਹੋਸਟਲ ਦੇ ਕਮਰੇ ਵਿੱਚ ਖੁਦਕੁਸ਼ੀ

Punjab News:ਵਟਸਐਪ ਚੈਟ ਵਿੱਚ ਕਾਲਜ ਅਧਿਆਪਕ ਅਤੇ ਦੋਸਤਾਂ ਨੂੰ  ਠਹਿਰਾਇਆ ਜ਼ਿੰਮੇਵਾਰ

  • fb
  • twitter
  • whatsapp
  • whatsapp
featured-img featured-img
ਮ੍ਰਿਤਕ ਦੇ ਪਰਿਵਾਰਕ ਮੈਂਬਰ ਘਟਨਾ ਬਾਰੇ ਜਾਣਕਾਰੀ ਦਿੰਦੇ।
Advertisement
Punjab News: ਸਥਾਨਕ ਬਾਬਾ ਫਰੀਦ ਯੂਨੀਵਰਸਿਟੀ ਰੀਜ਼ਨਲ ਸੈਂਟਰ ਗੋਇੰਦਵਾਲ ਸਾਹਿਬ ਵਿਖੇ ਬੀ ਐੱਸ ਸੀ ਨਰਸਿੰਗ ਕਰ ਰਹੀ ਵਿਦਿਆਰਥਣ ਨੇ ਯੂਨੀਵਰਸਿਟੀ ਸਟਾਫ ਦੇ ਕਥਿਤ ਮਾੜੇ ਰਵੱਈਏ ਕਾਰਨ ਖੁਦਕਸ਼ੀ ਕਰ ਲਈ ਹੈ। ਮ੍ਰਿਤਕ ਲੜਕੀ ਦੀ ਪਛਾਣ ਖੁਸ਼ਪ੍ਰੀਤ ਕੌਰ (21) ਪੁੱਤਰੀ ਅਮਰੀਕ ਸਿੰਘ ਵਾਸੀ ਧੂਰਕੋਟ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।
ਮ੍ਰਿਤਕ ਲੜਕੀ ਦੇ ਪਿਤਾ ਅਮਰੀਕ ਸਿੰਘ ਅਤੇ ਮਾਂ ਬਲਜੀਤ ਕੌਰ ਨੇ ਦੱਸਿਆ ਕਿ ਖੁਸ਼ਪ੍ਰੀਤ ਬੀ ਐੱਸ ਸੀ ਨਰਸਿੰਗ ਭਾਗ ਤੀਜੇ ਦੀ ਹੋਣਹਾਰ ਵਿਦਿਆਰਥਣ ਸੀ ਉਨ੍ਹਾਂ ਯੂਨੀਵਰਸਿਟੀ ਪ੍ਰਬੰਧਕਾਂ ਤੇ ਦੋਸ਼ ਲਾਉਂਦੇ ਆਖਿਆ ਕਿ ਕੁੱਝ ਮਹੀਨਿਆਂ ਤੋਂ ਖੁਸ਼ਪ੍ਰੀਤ ਕੌਰ ਨੂੰ ਕਲਾਸ ਅਧਿਆਪਕ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰ ਰਹੀ ਸੀ। ਜਿਸ ਦੇ ਸਬੰਧ ਵਿੱਚ ਯੂਨੀਵਰਸਿਟੀ ਦੇ ਪ੍ਰਿੰਸੀਪਲ ਨੂੰ ਦੱਸਣ ਦੇ ਬਾਵਜੂਦ ਕੋਈ ਕਾਰਵਾਈ ਨਹੀ ਕੀਤੀ ਗਈ ਅਤੇ ਬੀਤੇ ਕੱਲ੍ਹ ਖੁਸ਼ਪ੍ਰੀਤ ਕੌਰ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਖੁਦਕਸ਼ੀ ਕਰ ਲਈ।
ਪੀੜਤ ਪਰਿਵਾਰ ਨੇ ਇਸ ਸਬੰਧੀ ਪੁਲੀਸ ਪ੍ਰਸ਼ਾਸਨ ਨੂੰ ਖੁਸ਼ਪ੍ਰੀਤ ਕੌਰ ਵੱਲੋਂ ਖੁਦਕੁਸ਼ੀ ਕਰਨ ਸਬੰਧੀ ਵਟਸਅਪ ਚੈਟ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਖੁਸ਼ਪ੍ਰੀਤ ਨੇ ਆਪਣੀ ਮੌਤ ਲਈ ਕਾਲਜ ਦੀ ਇੱਕ ਅਧਿਆਪਕ ਅਤੇ ਆਪਣੇ ਦੋਸਤਾਂ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਮੌਕੇ ਤੇ ਪੁੱਜੇ ਜਾਂਚ ਅਧਿਕਾਰੀ ਏ ਐੱਸ ਆਈ ਨਿਸ਼ਾਨ ਸਿੰਘ ਨੇ ਕਿਹਾ ਕਿ ਮ੍ਰਿਤਕ ਲੜਕੀ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਜਮਾਂ ਕਰਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਧਰ ਰੀਜ਼ਨਲ ਸੈਂਟਰ ਦੇ ਪ੍ਰਿੰਸੀਪਲ ਮੈਡਮ ਚਰਨਜੀਤ ਕੌਰ ਨੇ ਦੋਸ਼ਾ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਸੈਂਟਰ ਦੇ ਹਰ ਵਿਦਿਆਰਥੀ ਨਾਲ ਸਹਿ ਤਾਲਮੇਲ ਤੇ ਪਿਆਰ ਰੱਖਦੇ ਹਨ। ਸਾਡੇ ਕਿਸੇ ਅਧਿਆਪਕ ਵੱਲੋਂ ਵਿਦਿਆਰਥੀਆਂ ਨਾਲ ਕੋਈ ਮਾੜਾ ਵਿਵਹਾਰ ਨਹੀਂ ਕੀਤਾ ਜਾਂਦਾ। ਉਨ੍ਹਾਂ ਦੱਸਿਆ ਮ੍ਰਿਤਕ ਲੜਕੀ ਆਪਣੇ ਘਰ ਵਿੱਚ ਇੱਕ ਹਫ਼ਤੇ ਦੀਆਂ ਛੁੱਟੀਆ ਕੱਟ ਕੇ ਯੂਨੀਵਰਸਿਟੀ ਦੇ ਹੋਸਟਲ ਵਿੱਚ ਆਈ ਹੈ, ਜਿਸ ਨੇ ਇਹ ਦੁਖਦਾਈ ਕਦਮ ਚੁੱਕਿਆ ਹੈ। ਜਿਸ ਦੀ ਤਰੁੰਤ ਸੂਚਨਾ ਪੁਲੀਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਸੀ।

Advertisement
Advertisement
×