DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab News: ਬਦਨਾਮ ਨਸ਼ਾ ਤਸਕਰ ਪਤੀ ਪਤਨੀ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਐਂਟੀ ਨਾਰਕੋਟਿਕ ਟਾਕਸ ਫੋਰਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਕਾਰਵਾਈ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਧੂੰਦਾ ਦੇ ਨਾਮੀ ਨਸ਼ਾ ਤਸਕਰ ਪਤੀ ਪਤਨੀ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਬੀਤੇ ਦਿਨ ਦੇਰ ਸ਼ਾਮ ਐਂਟੀ ਨਾਰਕੋਟਿਕ ਟਾਕਸ ਫੋਰਸ ਜਲੰਧਰ 1 ਦੀ ਟੀਮ ਨੇ ਹੈਰੋਇਨ ਦੀ ਕਮਰਸ਼ੀਅਲ ਮਿਕਦਾਰ ਨਾਲ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਨਾਂ ਬਦਨਾਮ ਨਸ਼ਾ ਤਸਕਰਾਂ ਦੀ ਭਾਰੀ ਬਰਾਦਗੀ ਨਾਲ ਹੋਈ ਗ੍ਰਿਫ਼ਤਾਰੀ ਦੀ ਇਲਾਕੇ ਭਰ ਵਿੱਚ ਚਰਚਾ ਬਣੀ ਹੋਈ ਹੈ।
ਉੱਥੇ ਹੀ ਜਲੰਧਰ ਐਂਟੀ ਨਾਰਕੋਟਿਕ ਟਾਕਸ ਫੋਰਸ ਵੱਲੋਂ ਗੋਇੰਦਵਾਲ ਸਾਹਿਬ ਦੇ ਖੇਤਰ ਵਿੱਚ ਕੀਤੀ ਗਈ ਹੈਰੋਇਨ ਦੀ ਵੱਡੀ ਬਰਾਦਗੀ ਨੇ ਸਥਾਨਕ ਪੁਲੀਸ ਦੀ ਨਸ਼ਿਆ ਪ੍ਰਤੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਐਂਟੀ ਨਾਰਕੋਟਿਕ ਟਾਕਸ ਫੋਰਸ ਨੂੰ ਥਾਣਾ ਗੋਇੰਦਵਾਲ ਸਾਹਿਬ ਤੋਂ ਮਹਿਜ ਢਾਈ ਸੋ ਮੀਟਰ ਦੂਰੀ ਤੇ ਪਿੰਡ ਖੱਖ ਜੇਲ੍ਹ ਦੇ ਪਿੱਛਲੇ ਪਾਸੇ ਪਿੰਡ ਧੂੰਦਾ ਨਜ਼ਦੀਕ ਇਕ ਸਵਿਫਟ ਕਾਰ ਵਿੱਚ ਹੈਰੋਇਨ ਲੈਕੇ ਆ ਰਹੇ ਪਤੀ ਪਤਨੀ ਦੀ ਗੁਪਤ ਸੂਚਨਾ ਮਿਲੀ ਜਿਸ ਤੇ ਕਾਰਵਾਈ ਕਰਦਿਆ ANTF ਨੇ ਨਾਕਾਬੰਦੀ ਕਰਦੇ ਹੋਏ ਉਕਤ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।
ਇਸ ਦੌਰਾਨ ਕਾਰ ਸਵਾਰ ਪਤੀ ਪਤਨੀ ਕੋਲੋਂ ਤਲਾਸ਼ੀ ਦੌਰਾਨ 501 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿੰਨ੍ਹਾ ਦੀ ਸਵਿਫਟ ਕਾਰ ਨੰਬਰ ਐਚਆਰ 08 ਯੂ 0467 ਵੀ ਕਬਜ਼ੇ ਵਿੱਚ ਲਈ ਗਈ ਹੈ। ਉਕਤ ਪਤੀ ਪਤਨੀ ਦੀ ਪਛਾਣ ਗੁਰਵਿੰਦਰ ਸਿੰਘ ਗਿੰਦਾ, ਬਲਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਧੂੰਦਾ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਹੈਰੋਇਨ ਸਮੇਤ ਗ੍ਰਿਫ਼ਤਾਰ ਪਤੀ ਪਤਨੀ ਪਿੱਛਲੇ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੇ ਸਨ ਜਿੰਨ੍ਹਾ ਤੇ ਪਹਿਲਾ ਵੀ ਮਾਮਲੇ ਦਰਜ ਹਨ।
ਡੀਐੱਸਪੀ ਹਰਿੰਦਰ ਸਿੰਘ ਨੇ ਪੁਸ਼ਟੀ ਕਰਦਿਆ ਆਖਿਆ ਕਿ ਐਂਟੀ ਨਾਰਕੋਟਿਕ ਟਾਕਸ ਫੋਰਸ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਜਿਸ ਸਬੰਧੀ ਜਲੰਧਰ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Advertisement
×