DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Mining: ਹਾਈ ਕੋਰਟ ਹੁਕਮਾਂ ’ਤੇ ਜਾਂਚ ਟੀਮ ਵਲੋਂ ਤਲਵਾੜਾ ਦੇ ਮਾਈਨਿੰਗ ਪ੍ਰਭਾਵਿਤ ਖੇਤਰ ਦਾ ਦੌਰਾ

Punjab Mining News:ਰਾਹੁਲ ਮਨਚੰਦਾ ਨੇ ਹਾਜੀਪੁਰ ਤੇ ਤਲਵਾੜਾ ਅੰਦਰ ਗੈਰਕਨੂੰਨੀ ਮਾਈਨਿੰਗ ਖਿਲਾਫ਼ ਦਾਇਰ ਕੀਤੀ ਸੀ ਪਟੀਸ਼ਨ

  • fb
  • twitter
  • whatsapp
  • whatsapp
Advertisement
Punjab Mining News: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਅੱਜ ਸਕੱਤਰ ਡੀਐੱਲਐੱਸਏ ਦੀ ਅਗਵਾਈ ਵਾਲੀ ਟੀਮ ਵਲੋਂ ਤਲਵਾੜਾ ਖੇਤਰ ਦੇ ਕਰੱਸ਼ਰਾਂ ਵਲੋਂ ਕੀਤੀ ਮਾਈਨਿੰਗ ਵਾਲੇ ਖੇਤਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਮੁਕੇਰੀਆਂ ਜਯੌਤਸਿਨਾ ਸਿੰਘ ਸਮੇਤ ਪੁਲੀਸ ਤੇ ਮਾਈਨਿੰਗ ਅਧਿਕਾਰੀ ਵੀ ਹਾਜ਼ਰ ਸਨ। ਇਸ ਦੌਰਾਨ ਜਾਂਚ ਟੀਮ ਨੇ ਮੀਡੀਆ ਕਰਮੀਆਂ ਤੋਂ ਦੂਰੀ ਬਣਾਈ ਰੱਖੀ ਅਤੇ ਕਿਸੇ ਵੀ ਪੱਤਰਕਾਰ ਨੂੰ ਜਾਂਚ ਖੇਤਰ ਵੱਲ ਨਹੀਂ ਜਾਣ ਦਿੱਤਾ ਗਿਆ।
ਦੱਸਣਯੋਗ ਹੈ ਕਿ ਤਲਵਾੜਾ ਦੇ ਰਾਹੁਲ ਮਨਚੰਦਾ ਵਲੋਂ ਹਾਜੀਪੁਰ ਤੇ ਤਲਵਾੜਾ ਅੰਦਰ ਹੋ ਰਹੀ ਗੈਰ ਕਨੂੰਨੀ ਮਾਈਨਿੰਗ ਦੇ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰਕੇ ਗੈਰ ਕਨੂੰਨੀ ਮਾਈਨਿੰਗ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਪਟੀਸ਼ਨਕਰਤਾ ਨੇ ਮਾਨਯੋਗ ਅਦਾਲਤ ਵਿੱਚ ਫੋਟੋਆਂ ਸਮੇਤ ਦੱਸਿਆ ਸੀ ਕਿ ਇਲਾਕੇ ਅੰਦਰ 3 ਮੀਟਰ ਡੂੰਘੀ ਪੁਟਾਈ ਦੀ ਇਜਾਜ਼ਤ ਦੇ ਉਲਟ 50-100 ਮੀਟਰ ਤੱਕ ਡੂੰਘੀ ਖੁਦਾਈ ਕੀਤੀ ਗਈ ਹੈ ਅਤੇ ਲਗਪਗ ਸਾਰੇ ਹੀ ਕਰੱਸ਼ਰ ਜੰਗਲਾਤ ਵਿਭਾਗ ਵਲੋਂ ਮਨਾਹੀ ਵਾਲੇ ਖੇਤਰ ਵਿੱਚ ਲਗਾਏ ਗਏ ਹਨ।
ਜਿਸ ’ਤੇ ਮਾਨਯੋਗ ਹਾਈਕੋਰਟ ਵਲੋਂ ਸਕੱਤਰ ਡੀਐੱਲਐੱਸਏ ਨੂੰ ਹਫ਼ਤੇ ਅੰਦਰ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਇਨ੍ਹਾਂ ਹੁਕਮਾਂ ਤਹਿਤ ਹੀ ਉਨ੍ਹਾਂ ਦੀ ਅਗਵਾਈ ਵਾਲੀ ਟੀਮ ਵਲੋਂ ਬੀਤੇ ਦਿਨ ਹਾਜੀਪੁਰ ਅਤੇ ਅੱਜ ਤਲਵਾੜਾ ਖੇਤਰ ਦਾ ਦੌਰਾ ਕੀਤਾ ਗਿਆ।
ਰਾਹੁਲ ਮਨਚੰਦਾ ਨੇ ਦੱਸਿਆ ਕਿ ਉਨ੍ਹਾਂ ਆਪਣੇ ਵਕੀਲ ਰਾਹੀਂ ਸਕੱਤਰ ਡੀਐੱਲਐੱਸਏ ਨੂੰ ਈਮੇਲ ਭੇਜ ਕੇ ਜਾਂਚ ਦੌਰਾਨ ਸਹਿਯੋਗ ਕਰਨ ਦੀ ਪੇਸ਼ਕਸ਼ ਕੀਤੀ ਸੀ, ਪਰ ਜਾਂਚ ਟੀਮ ਵਲੋਂ ਉਨ੍ਹਾਂ ਨੂੰ ਇਸ ਜਾਂਚ ਵਿੱਚ ਸਹਿਯੋਗ ਕਰਨ ਦੀ ਕੋਈ ਪੇਸ਼ਕਸ਼ ਨਹੀਂ ਕੀਤੀ ਗਈ। ਪਟੀਸ਼ਨਕਰਤਾ ਨੇ ਕਿਹਾ ਕਿ ਹਲਕੇ ਅੰਦਰ ਲੰਬੇ ਸਮੇਂ ਤੋਂ ਗੈਰ ਕਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਅਤੇ ਕਰੱਸ਼ਰਾਂ ਵਲੋਂ ਪੰਚਾਇਤੀ ਅਤੇ ਨਹਿਰੀ ਵਿਭਾਗਾਂ ਸਮੇਤ ਸਰਕਾਰੀ ਜ਼ਮੀਨਾਂ ਨੂੰ ਵੱਡੇ ਪੱਧਰ ‘ਤੇ ਨਿਸ਼ਾਨਾ ਬਣਾਇਆ ਗਿਆ ਹੈ।
ਹਲਕੇ ਅੰਦਰ ਕੋਈ ਵੀ ਅਧਿਕਾਰਤ ਖੱਡ ਨਾ ਹੋਣ ਦੇ ਬਾਵਜੂਦ ਵੱਡੇ ਪੱਧਰ ’ਤੇ ਕਰੱਸ਼ਰਾਂ ਦੀ ਸਥਾਪਤੀ ਅਤੇ ਦਿਨ ਰਾਤ ਹੁੰਦੀ ਗੈਰ ਕਾਨੂੰਨੀ ਮਾਈਨਿੰਗ ਪ੍ਰਸਾਸ਼ਨ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਟੀਮ ਵਲੋਂ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਨਾ ਮਿਲਣਾ ਅਤੇ ਮੀਡੀਆ ਨੂੰ ਨੇੜੇ ਨਾ ਆਉਣ ਦੇਣਾ ਵਾਜਿਬ ਨਹੀਂ ਹੈ।
ਅੱਜ ਟੀਮ ਵਲੋਂ ਅਮਰੋਹ ਤੋਂ ਲੈ ਕੇ ਹੇਠਲੇ ਸਾਰੇ ਖੇਤਰ ਦਾ ਦੌਰਾ ਕੀਤਾ ਗਿਆ। ਜਾਂਚ ਟੀਮ ਨੇ ਉਨ੍ਹਾਂ ਵਲੋਂ ਅਦਾਲਤ ਵਿੱਚ ਪੇਸ਼ ਕੀਤੇ ਗੈਰ-ਕਾਨੂੰਨੀ ਮਾਈਨਿੰਗ ਵਾਲੇ ਸਥਾਨਾਂ ਅਤੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਵੀ ਕੀਤਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਡੀਐੱਲਐੱਸਏ ਅਤੇ ਪ੍ਰਸਾਸ਼ਨ ਇਸ ਮਾਮਲੇ ਵਿੱਚ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਮੁੱਖ ਰੱਖਕੇ ਹਲਕੇ ਦੇ ਅਸਲ ਤੱਥਾਂ ਨੂੰ ਜ਼ਰੂਰ ਪੇਸ਼ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਉਹ ਆਪਣੇ ਇਲਾਕੇ ਨੂੰ ਬਚਾਉਣ ਲਈ ਅਦਾਲਤ ਵਿੱਚ ਗਏ ਹਨ ਅਤੇ ਲਗਾਤਾਰ ਸੰਘਰਸ਼ ਕਰਦੇ ਰਹਿਣਗੇ।

ਕੈਪਸ਼ਨ: ਜਾਂਚ ਟੀਮ ਬਰਿੰਗਲੀ ਖੇਤਰ ਦੇ ਮਾਈਨਿੰਗ ਪ੍ਰਭਾਵਿਤ ਖੇਤਰ ਦੇ ਦੌਰੇ ਦੌਰਾਨ-ਫੋਟੋ: ਜਗਜੀਤ

Advertisement
Advertisement
×