DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Illegal Mining: ਸੱਥਵਾਂ ’ਚ ਪੰਚਾਇਤ ਦੀ ਸਾਢੇ ਸਤਾਰਾਂ ਕਿੱਲੇ ਜ਼ਮੀਨ ਪੁੱਟੀ

ਕਾਂਗਰਸੀ ਆਗੂ ਸੁਮੀਤ ਡਡਵਾਲ ਨੇ ਸਰਕਾਰ, ਭਾਜਪਾ ਵਿਧਾਇਕ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਉਠਾਏ ਸਵਾਲ

  • fb
  • twitter
  • whatsapp
  • whatsapp
Advertisement

Punjab Illegal Mining: ਬਲਾਕ ਹਾਜੀਪੁਰ ਅਧੀਨ ਆਉਂਦੇ ਪਿੰਡ ਸੱਥਵਾਂ ’ਚ ਖਣਨ ਮਾਫੀਆ ਨੇ ਪੰਚਾਇਤ ਦੀ ਕਰੀਬ 121 ਕਨਾਲ ਜ਼ਮੀਨ ਪੁੱਟ ਲਈ ਹੈ।

ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਸੁਮੀਤ ਡਡਵਾਲ ਨੇ ਪੰਚਾਇਤੀ ਜ਼ਮੀਨ ’ਤੇ ਕਥਿਤ ਖੁਦਾਈ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

Advertisement

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ’ਤੇ ਸੀਬੀਆਈ ਵੱਲੋਂ ਹਾਜੀਪੁਰ ਅਤੇ ਤਲਵਾੜਾ ਦੀਆਂ ਚੁਨਿੰਦਾ ਥਾਵਾਂ ’ਤੇ ਹੋਈ ਨਾਜਾਇਜ਼ ਮਾਈਨਿੰਗ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਬਿਆਸ ਅਤੇ ਸਵਾਂ ਦਰਿਆ ਦੇ ਜ਼ਿਆਦਾਤਰ ਇਲਾਕੇ ਨਾਜਾਇਜ਼ ਖਣਨ ਨਾਲ ਪ੍ਰਭਾਵਿਤ ਹਨ। ਸੱਥਵਾਂ ਪਿੰਡ ਉਨ੍ਹਾਂ ਵਿੱਚੋਂ ਇੱਕ ਹੈ ਜਿੱਥੇ ਲੰਮੇ ਅਰਸੇ ਤੋਂ ਕਥਿਤ ਖਣਨ ਦਾ ਕਾਰੋਬਾਰ ਚੱਲ ਰਿਹਾ ਹੈ।

Advertisement

ਦਰਿਆ ਬਿਆਸ ਕੰਢੇ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਪੈਂਦੀ ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਦੋ ਮੋਟਰਾਂ ਲੱਗੀਆਂ ਹੋਈਆਂ ਹਨ, ਇੱਕ ਮੋਟਰ ਦੇ ਨਜ਼ਦੀਕ ਖਣਨ ਮਾਫੀਏ ਨੇ ਖੁਦਾਈ ਕਰਕੇ ਉਸ ਨੂੰ ਤਬਾਹ ਕਰ ਦਿੱਤਾ ਹੈ, ਇਸੇ ਤਰ੍ਹਾਂ ਪੰਚਾਇਤ ਨਾਲ ਲੱਗਦੀ ਨਿੱਜੀ ਮਾਲਕਾਂ ਦੀ ਜ਼ਮੀਨ ਵੀ ਪੁੱਟ ਲਈ ਹੈ। ਖੁਦਾਈ ਕਾਰਨ ਜ਼ਮੀਨ ’ਤੇ ਬਣੇ ਮਕਾਨ ਅਤੇ ਪਾਵਰਕੌਮ ਵਿਭਾਗ ਵੱਲੋਂ ਲਗਾਏ ਬਿਜਲੀ ਦੇ ਖੰਭੇ ਹਵਾ ’ਚ ਲਟਕ ਗਏ ਹਨ। ਭਾਵੇਂ ਕਿ ਸੀਬੀਆਈ ਦੀ ਜਾਂਚ ਦੇ ਚੱਲਦਿਆਂ ਖ਼ੇਤਰ ’ਚ ਕਰੱਸ਼ਰ ਬੰਦ ਹਨ ਅਤੇ ਮਾਈਨਿੰਗ ਦਾ ਕੰਮ ਠੱਪ ਹੈ ਪਰ ਸੱਥਵਾਂ ਪਿੰਡ ’ਚ ਖਣਨ ਮਾਫੀਆ ਵੱਲੋਂ ਕੀਤੀ ਮਾਈਨਿੰਗ ਨੂੰ ਲੈ ਕੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਸੁਮੀਤ ਡਡਵਾਲ ਨੇ ਸਰਕਾਰ ਦੇ ਮੌਜੂਦਾ ਅਤੇ ਸਾਬਕਾ ਹਲਕਾ ਇੰਚਾਰਜਾਂ, ਹਲਕਾ ਮੁਕੇਰੀਆਂ ਤੋਂ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਚੁੱਪੀ ’ਤੇ ਸਵਾਲ ਉਠਾਏ ਹਨ।

ਸ੍ਰੀ ਡਡਵਾਲ ਨੇ ਦਸਿਆ ਕਿ ਹੱਦਬਸਤ ਨੰਬਰ 596 ਦੇ ਖਸਰਾ ਨੰਬਰ 1, ਕੁੱਲ ਰੱਕਬਾ 121 ਕਨਾਲ ਪੰਚਾਇਤੀ ਜ਼ਮੀਨ ਖਣਨ ਮਾਫੀਆ ਨੇ ਪੁੱਟ ਲਈ ਹੈ। ਜ਼ਮੀਨ ’ਚ ਲੱਗਿਆ ਮੋਟਰ ਕੁੱਨੈਕਸ਼ਨ ਵੀ ਤਬਾਹ ਕਰ ਦਿੱਤਾ ਹੈ। ਉਨ੍ਹਾਂ ਪੰਚਾਇਤੀ ਜ਼ਮੀਨ ’ਤੇ ਹੋਈ ਕਥਿਤ ਖੁਦਾਈ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਪਿੰਡ ਦੀ ਮਹਿਲਾ ਸਰਪੰਚ ਮੀਨਾਕਸ਼ੀ ਨੇ ਦੱਸਿਆ ਕਿ ਉਨ੍ਹਾਂ ਨੂੰ 17 ਕਿੱਲੇ ਦਾ ਦਖ਼ਲ ਮਿਲਿਆ ਹੈ, ਬਾਕੀ ਦੀ ਕਾਰਵਾਈ ਚੱਲ ਰਹੀ ਹੈ।

ਪੀਐਸਪੀਸੀਐਲ ਦੇ ਜੇਈ ਜਗਜੀਤ ਸਿੰਘ ਨੇ ਦਸਿਆ ਕਿ ਪੁੱਟੀ ਗਈ ਜ਼ਮੀਨ ਬਰਸਾਤ ਤੋਂ ਬਾਅਦ ਦੀ ਹੈ। ਵਿਭਾਗ ਇਸ ਸਬੰਧੀ ਨੋਟਿਸ ਭੇਜ ਰਿਹਾ ਹੈ।

ਮਾਈਨਿੰਗ ਵਿਭਾਗ ਮੁਕੇਰੀਆਂ, ਐਸਡੀਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਜ਼ਮੀਨ ਦੀ ਨਿਸ਼ਾਨਦੇਹੀ ਲਈ ਗਈ ਹੈ, ਜਿਸ ਵਿੱਚ ਮਹਿਕਮਾ ਮਾਲ ਨੇ ਪੁੱਟੀ ਗਈ ਜ਼ਮੀਨ ਨਾ ਤਾਂ ਪਿੰਡ ਹੰਦਵਾਲ ਅਤੇ ਨਾ ਹੀ ਪਿੰਡ ਸੱਥਵਾਂ ’ਚ ਕੱਢਣ ਦਾ ਦਾਅਵਾ ਕੀਤਾ ਹੈ ਜਿਸ ਦੀ ਰਿਪੋਰਟ ਅਜੇ ਤੱਕ ਉਨ੍ਹਾਂ ਨੂੰ ਮਿਲੀ।

Advertisement
×