DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Illegal Mining: ਸੀਬੀਆਈ ਜਾਂਚ ਤੋਂ ਬਾਅਦ ਪ੍ਰਸ਼ਾਸਨ ਨੇ ਖਣਨ ਨਾ ਕਰਨ ਦੇ ਬੋਰਡ ਲਾਏ

ਸੀਬੀਆਈ ਟੀਮ ਵੱਲੋਂ ਤੀਜੇ ਦਿਨ ਹਾਜੀਪੁਰ ਅਤੇ ਤਲਵਾਡ਼ਾ ’ਚ ਦਸਤਕ; ਖਣਨ ਮਾਫੀਆ ਵੱਲੋਂ ਕੀਤੀ ਖੁਦਾਈ ਦੀ ਮਿਣਤੀ ਕੀਤੀ

  • fb
  • twitter
  • whatsapp
  • whatsapp
Advertisement

Punjab Illegal Mining: ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੀ ਟੀਮ ਅੱਜ ਤੀਜੇ ਦਿਨ ਤਲਵਾੜਾ ਅਤੇ ਹਾਜੀਪੁਰ ’ਚ ਖਣਨ ਮਾਫੀਆ ਵੱਲੋਂ ਕੀਤੀ ਕਥਿਤ ਖੁਦਾਈ ਦੀ ਜਾਂਚ ਕਰਦੀ ਰਹੀ। ਹਾਲਾਂਕਿ ਸੀਬੀਆਈ ਨੇ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਹੋਈ ਹੈ ਪਰ ਪਿੰਡਾਂ ’ਚ ਬਣੀਆਂ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀਆਂ ਦੇ ਆਗੂਆਂ ਨੇ ਦੱਸਿਆ ਕਿ ਜਾਂਚ ਟੀਮ ਸਵੇਰੇ 10 ਵਜੇ ਦੇ ਕਰੀਬ ਹਾਜੀਪੁਰ ਪਹੁੰਚੀ। ਉਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂਚ ਟੀਮ ਵੱਲੋਂ ਕੀਤੇ ਦੌਰੇ ਉਪਰੰਤ ਸਟੋਨ ਕਰੱਸ਼ਰਾਂ ਅਤੇ ਕਥਿਤ ਖਣਨ ਵਾਲੀਆਂ ਸਾਈਟਾਂ ’ਤੇ ਬੋਰਡ ਲਗਾ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਹੇਠ ਲਗਾਏ ਬੋਰਡਾਂ ’ਤੇ ਇਨ੍ਹਾਂ ਸਾਈਟਾਂ ਉੱਤੇ ਕਿਸੇ ਵੀ ਕਿਸਮ ਦੀ ਭਰਾਈ, ਸਾਈਟ ਦਾ ਪੱਧਰ ਬਰਾਬਰ ਕਰਨ, ਪਾਣੀ ਦੀ ਭਰਾਈ ਜਾਂ ਨਿਕਾਸੀ, ਸਾਈਟ ਨਾਲ ਲੱਗਦੇ ਪਹੁੰਚ ਮਾਰਗਾਂ ਨਾਲ ਛੇੜਛਾੜ ਕਰਨ ’ਤੇ ਰੋਕ ਲਗਾਈ ਗਈ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਹੈ।

ਜੀਵਨਵਾਲ, ਦੇਵਲ, ਧਾਮੀਆਂ, ਅਰਥੇਵਾਲ ਆਦਿ ਪਿੰਡਾਂ ’ਚ ਵਾਹੀਯੋਗ ਜ਼ਮੀਨਾਂ ’ਚ ਕੀਤੇ ਖਣਨ ਦੀ ਜਾਂਚ ਕਰਨ ਉਪਰੰਤ ਟੀਮ ਦਾ ਕਾਫ਼ਲਾ ਭਵਨਾਲ ਹੁੰਦਾ ਹੋਇਆ ਬੇਲਾ ਸਰਿਆਣਾ ’ਚ ਜਾਂਚ ਲਈ ਪਹੁੰਚਿਆ। ਬਾਅਦ ਦੁਪਹਿਰ ਟੀਮ ਨੇ ਤਲਵਾੜਾ ਦਾ ਰੁਖ਼ ਕੀਤਾ। ਟੀਮ ਨੇ ਅਮਰੋਹ, ਅਲੇਰਾ ਆਦਿ ਪਿੰਡਾਂ ’ਚ ਲੱਗੇ ਕਰੱਸ਼ਰਾਂ ਦਾ ਦੌਰਾ ਕੀਤਾ ਅਤੇ ਸਵਾਂ ਦਰਿਆ ਕੰਢੇ ਖਣਨ ਮਾਫੀਆ ਵੱਲੋਂ ਪਾਏ ਟੋਇਆਂ ਦੀ ਮਿਣਤੀ ਕੀਤੀ।

Advertisement

ਇਸ ਮੌਕੇ ਜਾਂਚ ਟੀਮ ਨਾਲ ਜ਼ਿਲ੍ਹਾ ਮਾਲ ਅਧਿਕਾਰੀ ਤੋਂ ਇਲਾਵਾ ਸਥਾਨਕ ਮਹਿਕਮਾ ਮਾਲ ਦੇ ਅਧਿਕਾਰੀ ਤੇ ਮੁਲਾਜ਼ਮ, ਮਾਈਨਿੰਗ ਅਧਿਕਾਰੀ, ਜੰਗਲਾਤ ਵਿਭਾਗ, ਸਥਾਨਕ ਪੁਲੀਸ ਦੀ ਟੀਮ ਸੀ। ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਖੇਤਰ ’ਚ ਨਾਜਾਇਜ਼ ਖਣਨ ਦੀ ਜਾਂਚ ਸੀਬੀਆਈ ਨੂੰ ਦੇਣ ਦੇ ਫੈਸਲੇ ਤੋਂ ਬਾਅਦ ਕਰੱਸ਼ਰ ਕਾਰੋਬਾਰੀਆਂ ਤੇ ਖਣਨ ਮਾਫੀਆ ’ਚ ਹਲਚਲ ਹੈ। ਜ਼ਿਆਦਾਤਰ ਸਟੋਨ ਕਰੱਸ਼ਰ ਬੰਦ ਹਨ। ਸੜਕਾਂ ’ਤੇ ਮਾਈਨਿੰਗ ਸਮੱਗਰੀ ਦੀ ਢੋਆ ਢੁਆਈ ’ਚ ਲੱਗੇ ਵਾਹਨਾਂ ਦੀ ਆਮਦ ਵੀ ਘੱਟ ਗਈ ਹੈ।

Advertisement

ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤਲਵਾੜਾ ਦੇ ਪ੍ਰਧਾਨ ਕੈਪਟਨ ਰਿਟਾ ਰਾਜੇਸ਼ ਕੁਮਾਰ, ਚੇਅਰਮੈਨ ਕੈਪਟਨ ਰਿਟਾ ਜੋਗਿੰਦਰ ਸਿੰਘ ਮੰਗੂ ਮਹਿਰਾ, ਅਸ਼ੋਕ ਜਲੇਰੀਆ, ਸੁਨੀਲ ਕੌਸ਼ਲ ਆਦਿ ਨੇ ਸੀਬੀਆਈ ਜਾਂਚ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਹਲ਼ਕਾ ਵਿਧਾਇਕ ਕਰਮਬੀਰ ਘੁੰਮਣ ਨੂੰ ਸਵਾਲ ਕੀਤਾ ਹੈ ਕਿ ਹਾਈਕੋਰਟ ਦੇ ਹੁਕਮਾਂ ਮਗਰੋਂ ਖ਼ੇਤਰ ’ਚ ਚਲਦੇ ਕਰੱਸ਼ਰ ਕਾਰੋਬਾਰ ਅਤੇ ਖਣਨ ਮਾਫੀਆ ਨੂੰ ਨੱਥ ਪੈ ਸਕਦੀ ਹੈ ਤਾਂ ਫਿਰ ਸਾਢੇ ਚਾਰ ਸਾਲ ਸਰਕਾਰ ਖਣਨ ਖ਼ਿਲਾਫ਼ ਲੜਦੇ ਲੋਕਾਂ ਦੇ ਸੰਘਰਸ਼ ਨੂੰ ਦਬਾਉਣ ਅਤੇ ਉਨ੍ਹਾਂ ’ਤੇ ਝੂਠੇ ਪਰਚੇ ਦਰਜ ਕਰਵਾਉਣ ਤੱਕ ਹੀ ਸੀਮਤ ਸੀ। ਸੀਬੀਆਈ ਦੀ ਜਾਂਚ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਦੀ ਲੜਾਈ ਜਾਇਜ਼ ਸੀ ਅਤੇ ਸਰਕਾਰ ਖਣਨ ਮਾਫੀਆ ਨਾਲ ਖੜ੍ਹੀ ਸੀ।

ਕੈਪਸ਼ਨ

ਪਿੰਡ ਅਲੇਰਾ ਵਿਖੇ ਪ੍ਰਸ਼ਾਸਨ ਵੱਲੋਂ ਲਗਾਏ ਬੋਰਡ। ਫੋਟੋ ਦੀਪਕ

Advertisement
×