DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਸਰਕਾਰ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰੇ: ਸੂਰਜ

ਆਲ ਇੰਡੀਆ ਕਾਂਗਰਸ ਕਮੇਟੀ ਦੇ ਅਾਬਜ਼ਰਵਰ ਨੇ ਸਿਹਤ ਬੀਮਾ ਯੋਜਨਾ ’ਤੇ ਸਵਾਲ ਚੁੱਕੇ

  • fb
  • twitter
  • whatsapp
  • whatsapp
featured-img featured-img
 ਆਬਜ਼ਰਵਰ ਸੂਰਜ ਠਾਕੁਰ ਦਾ ਸਵਾਗਤ ਕਰਦੇ ਹੋਏ ਮੇਅਰ ਪੰਨਾ ਲਾਲ ਭਾਟੀਆ ਅਤੇ ਹੋਰ।
Advertisement

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਸਿਹਤ ਬੀਮਾ ਯੋਜਨਾ ’ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਆਬਜ਼ਰਵਰ ਸੂਰਜ ਠਾਕੁਰ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਦਾ ਪਤਾ ਲਗਾ ਲੈਣਾ ਚਾਹੀਦਾ ਸੀ ਕਿ ਸਰਕਾਰ ਦੇ ਖਾਤੇ ਵਿੱਚ ਕਿੰਨੇ ਪੈਸੇ ਹਨ ਕਿਉਂਕਿ ਹਰ ਪਰਿਵਾਰ ਉਪਰ 10 ਲੱਖ ਰੁਪਏ ਖਰਚਾ ਆਉਣਾ ਹੈ ਤਾਂ ਪੰਜਾਬ ਵਿੱਚ ਕਿੰਨੀ ਆਬਾਦੀ ਹੈ ਤੇ ਕਿੰਨੇ ਸੌ ਕਰੋੜ ਰੁਪਏ ਚਾਹੀਦੇ ਹਨ ਪਰ ਸੱਚਾਈ ਇਹ ਹੈ ਕਿ ਪੰਜਾਬ ਸਰਕਾਰ ਤਾਂ ਪਹਿਲਾਂ ਹੀ ਕਰਜ਼ਈ ਹੈ ਤੇ ਉੱਪਰੋਂ ਫੋਕੇ ਐਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਕੋਈ ਕਾਮੇਡੀ ਸ਼ੋਅ ਨਹੀਂ ਹੈ ਅਤੇ ਇਸ ਲਈ ਸਰਕਾਰ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੇ। ਉਨ੍ਹਾਂ ਆਖਿਆ ਕਿ ਕਾਂਗਰਸ ਇਸ ਯੋਜਨਾ ਦੀਆਂ ਖਾਮੀਆਂ ਲੋਕਾਂ ਨੂੰ ਦੱਸੇਗੀ।

ਸੂਰਜ ਠਾਕੁਰ ਇੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮੀਟਿੰਗ ਵਿੱਚ ਨਗਰ ਨਿਗਮ ਦੀ ਹੋਣ ਵਾਲੀ ਚੋਣ ਲਈ ਵਿਚਾਰ ਚਰਚਾ ਕਰਨ ਲਈ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕੋਸ਼ਿਸ਼ ਹੈ ਕਿ ਕਾਰਪੋਰੇਸ਼ਨ ਦੀ ਚੋਣ ਵਿੱਚ ਵੱਧ ਤੋਂ ਵੱਧ ਸੀਟਾਂ ਜਿੱਤਾਂ ਜਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਮੇਟੀ ਅਤੇ ਬਲਾਕ ਕਮੇਟੀ ਦਾ ਐਲਾਨ ਜਲਦੀ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ, ਜ਼ਿਲ੍ਹਾ ਪ੍ਰਧਾਨ ਪੰਨਾ ਲਾਲ ਭਾਟੀਆ, ਸੀਨੀਅਰ ਆਗੂ ਆਸ਼ੀਸ਼ ਵਿੱਜ, ਕੌਂਸਲਰ ਵਿਕਰਮ ਬੀਕੂ ਆਦਿ ਹਾਜ਼ਰ ਸਨ।

Advertisement

Advertisement

Advertisement
×