Punjab Assembly session: ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ 22 ਅਕਤੂਬਰ ਤੋਂ ਹੋਵੇਗਾ ਸ਼ੁਰੂ
ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਸੂਚਨਾ ਜਾਰੀ
Advertisement
ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ 22 ਅਕਤੂਬਰ ਤੋਂ ਸ਼ੁਰੂ ਹੋਵੇਗਾ, ਜੋ ਕਿ 27 ਅਕਤੂਬਰ ਤੱਕ ਚੱਲੇਗਾ। ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਇਸ ਸਬੰਧੀ ਸੂਚਨਾ ਜਾਰੀ ਕੀਤੀ ਗਈ ਹੈ।
‘ਆਪ’ ਸਰਕਾਰ ਦਾ ਇਹ ਆਖ਼ਰੀ ਇਜਲਾਸ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੇ ਇਸ ਆਖ਼ਰੀ ਸੈਸ਼ਨ ’ਚ ਭਾਰੀ ਸਿਆਸੀ ਹੰਗਾਮਾ ਦੇਖਣ ਨੂੰ ਮਿਲ ਸਕਦਾ ਹੈ।
Advertisement
ਉੱਥੇ ਹੀ ਇਜਲਾਸ ਦੌਰਾਨ 22 ਅਕਤੂਬਰ ਨੂੰ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਅਤੇ 23 ਅਕਤੂਬਰ ਨੂੰ ਸਰਕਾਰੀ ਕੰਮ-ਕਾਜ ਹੋਵੇਗਾ।
Advertisement
ਇਸ ਤੋਂ ਇਲਾਵਾ ਆਖ਼ਰੀ ਦਿਨ ਵਿਧਾਨਕ ਕੰਮ-ਕਾਜ ਤੋਂ ਇਲਾਵਾ ਇੱਕ ਮਤਾ ਵੀ ਲਿਆਂਦਾ ਜਾਣਾ ਹੈ।
Advertisement
×

