ਫੀਸਾਂ ਦੇ ਮਾਮਲੇ ’ਤੇ ਸਕੂਲਾਂ ਅੱਗੇ ਮੁਜ਼ਾਹਰੇ

ਫੀਸਾਂ ਦੇ ਮਾਮਲੇ ’ਤੇ ਸਕੂਲਾਂ ਅੱਗੇ ਮੁਜ਼ਾਹਰੇ

ਗੜ੍ਹਸ਼ੰਕਰ ਵਿਚ ਸਕੂਲ ਦੇ ਬਾਹਰ ਇਕੱਤਰ ਹੋਏ ਵਿਦਿਆਰਥੀਆਂ ਦੇ ਮਾਪੇ।

ਜੇ.ਬੀ.ਸੇਖੋਂ
ਗੜ੍ਹਸ਼ੰਕਰ, 26 ਸਤੰਬਰ

ਸ਼ਹਿਰ ਨੇੜੇ ਸਥਿਤ ਦੋਆਬਾ ਪਬਲਿਕ ਸਕੂਲ ਪਾਰੋਵਾਲ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਤੋਂ ਫੀਸ ਦੇ ਨਾਲ ਨਾਲ ਬਿਲਡਿੰਗ ਫੰਡ ਅਤੇ ਹੋਰ ਫੰਡਾਂ ਦੀ ਮੰਗ ਦੇ ਵਿਰੋਧ ਵਿੱਚ ਮਾਪਿਆਂ ਨੇ ਸਕੂਲ ਗੇਟ ਅੱਗੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਰੋਨਾ ਕਾਲ ਵਿੱਚ ਚੱਲ ਰਹੀ ਆਨ-ਲਾਈਨ ਪੜ੍ਹਾਈ ਦੇ ਬਾਵਜੂਦ ਸਕੂਲ ਪ੍ਰਬੰਧਕਾਂ ਵਲੋਂ ਬਿਲਡਿੰਗ ਅਤੇ ਹੋਰ ਫੰਡਾਂ ਦੀ ਮੰਗ ਕਰਨੀ ਨਾਜਾਇਜ਼ ਹੈ। ਲੋਕਾਂ ਦੇ ਹੰਗਾਮੇ ਨੂੰ ਦੇਖ ਕੇ ਸਕੂਲ ਪ੍ਰਬੰਧਕਾਂ ਨੇ ਮਾਪਿਆਂ ਨੂੰ ਅੰਦਰ ਬੁਲਾ ਕੇ ਵਿਸ਼ੇਸ਼ ਮੀਟਿੰਗ ਕੀਤੀ ਅਤੇ ਬਿਲਡਿੰਗ ਫੰਡ ਦੀ ਮੁਆਫ਼ੀ ਦਾ ਐਲਾਨ ਕਰਨ ’ਤੇ ਮਾਪਿਆਂ ਨੇ ਰੋਸ ਪ੍ਰਦਰਸ਼ਨ ਬੰਦ ਕੀਤਾ।

ਇਸ ਮੌਕੇ ਕਾਂਗਰਸੀ ਆਗੂ ਕੁਲਵਿੰਦਰ ਬਿੱਟੂ ਅਤੇ ਮੈਡਮ ਸਰਿਤਾ ਸ਼ਰਮਾ ਦੀ ਹਾਜ਼ਰੀ ਵਿੱਚ ਮਾਪਿਆਂ ਨੇ ਦੱਸਿਆ ਕਿ ਕਰੋਨਾ ਕਾਲ ਕਰਕੇ ਬੱਚਿਆਂ ਦੀ ਪੜ੍ਹਾਈ ਆਨ ਲਾਈਨ ਚੱਲ ਰਹੀ ਹੈ ਜਦੋਂਕਿ ਸਕੂਲ ਵੱਲੋਂ ਹੋਰ ਫੰਡ ਵੀ ਮੰਗੇ ਜਾ ਰਹੇ ਹਨ ਜੋ ਕਿ ਗ਼ਲਤ ਹੈ। ਇਸ ਬਾਰੇ ਸਕੂਲ ਦੇ ਪ੍ਰਬੰਧਕੀ ਅਹੁਦੇਦਾਰ ਹਰਪ੍ਰੀਤ ਕੌਰ ਨੇ ਕਿਹਾ ਕਿ ਸਰਕਾਰੀ ਨਿਰਦੇਸ਼ਾਂ ਅਨੁਸਾਰ ਹੀ ਫੀਸ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਲਡਿੰਗ ਫੰਡ ਵੀ ਮੁਆਫ਼ ਕਰ ਦਿੱਤਾ ਗਿਆ ਹੈ।

ਵਾਧੂ ਖ਼ਰਚੇ ਵਸੂਲਣ ਦਾ ਵਿਰੋਧ ਕੀਤਾ

ਗੁਰਦਾਸਪੁਰ (ਜਤਿੰਦਰ ਬੈਂਸ): ਸਰਹੱਦੀ ਕਸਬਾ ਕਲਾਨੌਰ ਵਿਚ ਦੇ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਖ਼ਿਲਾਫ਼ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਕੰਪਲੈਕਸ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਮਾਪਿਆਂ ਨੇ ਕਿਹਾ ਕਿ ਸਕੂਲ  ਵੱਲੋਂ ਟਿਊਸ਼ਨ ਫੀਸ ਤੋਂ  ਇਲਾਵਾ ਹੋਰ ਖ਼ਰਚੇ ਵੀ ਮੰਗੇ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਕੂਲ ਪ੍ਰਬੰਧਕਾਂ ਨੇ ਫ਼ੈਸਲਾ ਵਾਪਸ ਨਾ ਲਿਆ ਤਾਂ ਸੋਮਵਾਰ ਤੋਂ ਕਲਾਨੌਰ ਮਾਰਗ ਉੱਤੇ ਧਰਨਾ ਲਾਇਆ ਜਾਵੇਗਾ। ਉਧਰ ਪ੍ਰਬੰਧਕਾਂ ਨੇ ਕਿਹਾ ਕਿ ਅਦਾਲਤ ਦੇ ਫ਼ੈਸਲੇ ਅਨੁਸਾਰ 70 ਫ਼ੀਸਦ ਫੀਸਾਂ ਅਤੇ ਚਾਰਜ ਲਏ ਜਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All