DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਿਪਟੀ ਸਪੀਕਰ ਦੇ ਦਫ਼ਤਰ ਦੇ ਘਿਰਾਓ ਮਗਰੋਂ ਪ੍ਰਦਰਸ਼ਨ

ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਨੇ ਦਫ਼ਤਰ ਦੇ ਬਾਹਰ ਚਿਤਾਵਨੀ ਪੱਤਰ ਚਿਪਕਾਇਅਾ

  • fb
  • twitter
  • whatsapp
  • whatsapp
featured-img featured-img
ਡਿਪਟੀ ਸਪੀਕਰ ਦੇ ਦਫਤਰ ਦੇ ਘਿਰਾਓ ਮੌਕੇ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਦੇ ਕਾਰਕੁਨ।
Advertisement

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਐਲਾਨੇ ਸਾਂਝੇ ਐਕਸ਼ਨਾਂ ਦੀ ਲੜੀ ਤਹਿਤ ਤਹਿਸੀਲ ਗੜ੍ਹਸ਼ੰਕਰ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਡਿਪਟੀ ਸਪੀਕਰ ਪੰਜਾਬ ਜੈ ਕਿਸ਼ਨ ਸਿੰਘ ਰੋੜੀ ਦੇ ਦਫ਼ਤਰ ਵੱਲ ਮਾਰਚ ਕੀਤਾ ਅਤੇ ਦਫ਼ਤਰ ਦਾ ਘਿਰਾਓ ਕਰਨ ਮਗਰੋਂ ਪ੍ਰਦਰਸ਼ਨ ਕੀਤਾ। ਡਿਪਟੀ ਸਪੀਕਰ ਦੀ ਗੈਰਹਾਜ਼ਰੀ ਵਿੱਚ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਭੇਜਿਆ ਜਾਣ ਵਾਲਾ ਚਿਤਾਵਨੀ ਪੱਤਰ ਡਿਪਟੀ ਸਪੀਕਰ ਦੇ ਦਫਤਰ ਦੇ ਬਾਹਰ ਚਿਪਕਾ ਦਿੱਤਾ ਗਿਆ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਮੋਰਚੇ ਅਤੇ ਮੰਚ ਦੇ ਸੂਬਾਈ ਆਗੂਆਂ ਸਤੀਸ਼ ਰਾਣਾ, ਕੁਲਦੀਪ ਸਿੰਘ ਖੰਨਾ,ਸ਼ਿਵ ਕੁਮਾਰ ਤਿਵਾੜੀ, ਕੁਲਦੀਪ ਦੌੜਕਾ, ਮੱਖਣ ਸਿੰਘ ਵਾਹਿਦਪੁਰੀ, ਮੁਕੇਸ਼ ਕੁਮਾਰ, ਕੁਲਵਿੰਦਰ ਸਿੰਘ ਅਟਵਾਲ, ਸ਼ੰਕੁਤਲਾ ਦੇਵੀ, ਰਾਮ ਜੀ ਦਾਸ ਚੌਹਾਨ, ਸ਼ਾਮ ਸੁੰਦਰ, ਕੇਵਲ ਕ੍ਰਿਸ਼ਨ, ਨਿਰਜਨ ਸਿੰਘ, ਸੋਮ ਲਾਲ ਥੋਪੀਆਂ, ਸੋਮ ਨਾਥ ਤੱਕਲਾ ਆਦਿ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਾਢੇ ਚਾਰ ਸਾਲ ਤੋਂ ਵੱਟੀ ਚੁੱਪ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪਿਛਲੇ ਤਨਖਾਹ ਕਮਿਸ਼ਨਾਂ ਵੱਲੋਂ ਦਿੱਤੇ ਲਾਭ ਖੋਹਣ ਦੇ ਨਾਲ ਨਾਲ ਅਦਾਲਤਾਂ ਵੱਲੋਂ ਦਿੱਤੇ ਜਾਂਦੇ ਹੱਕ ਵੀ ਖੋਹਣ ਦਾ ਯਤਨ ਕਰ ਰਹੀ ਹੈ। ਪੇਂਡੂ ਭੱਤੇ, ਬਾਰਡਰ ਭੱਤੇ ਸਮੇਤ 37 ਭੱਤੇ ਸੋਧਣ ਦੇ ਨਾਂ ’ਤੇ ਬੰਦ ਕੀਤੇ ਗਏ ਹਨ। ਆਗੂਆਂ ਕਿਹਾ ਕਿ 17 ਜੁਲਾਈ ਨੂੰ ਮੁਹਾਲੀ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਤਹਿਸੀਲ ਗੜ੍ਹਸ਼ੰਕਰ ਤੋਂ ਹਜ਼ਾਰਾ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਰਾਮ ਜੀ ਦਾਸ ਚੌਹਾਨ, ਸ਼ਾਮ ਸੁੰਦਰ,ਕੇਵਲ ਕ੍ਰਿਸ਼ਨ, ਨਿਰਜਨ ਸਿੰਘ, ਸੋਮ ਲਾਲ ਥੋਪੀਆਂ, ਸੋਮ ਨਾਥ ਤੱਕਲਾ, ਰਾਮ ਲੁਭਾਇਆ, ਬਲਵੰਤ ਰਾਮ, ਵਿਨੋਦ ਕੁਮਾਰ, ਜੀਤ ਰਾਮ ਬੰਗਾ, ਨਰਿੰਦਰ ਮਹਿਤਾ, ਮੁਲਖ ਰਾਜ, ਬਲਵਿੰਦਰ ਕੁਮਾਰ, ਵਿਜੈ ਕੁਮਾਰ ਅਸ਼ਵਨੀ ਕੁਮਾਰ, ਵਰਿੰਦਰ ਕੁਮਾਰ, ਜੀਤ ਲਾਲ ਗੋਹਲੜੋਂ, ਕਮਲ ਦੇਵ,ਵਿਨੋਦ ਕੁਮਾਰ, ਬਲਵੀਰ ਦੋਸਾਂਝ, ਮਲਕੀਅਤ ਮੰਢਾਲੀ, ਨੰਦ ਲਾਲ, ਹਰਭਜਨ ਸਿੰਘ ਨਰਿੰਦਰ ਕੁਮਾਰ, ਮਦਨ ਲਾਲ, ਗੋਪੀ ਰਾਮ, ਹੰਸ ਰਾਜ, ਗੁਰਨਾਮ ਸਿੰਘ ਹਾਜ਼ੀਪੁਰ, ਕਰਨੈਲ ਸਿੰਘ ਰਾਹੋਂ, ਗੁਲਸ਼ਨ ਕੁਮਾਰ, ਜਸਵੀਰ ਸਿੰਘ ਮੋਰੋਂ, ਸੁਰਿੰਦਰ ਸਿੰਘ ਸੋਇਤਾ, ਪਰਸ਼ੋਤਮ ਲਾਲ, ਅਮਰੀਕ ਸਿੰਘ ਆਦਿ ਹਾਜ਼ਰ ਸਨ।

Advertisement
Advertisement
×