DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Truck Union Protest: ਅਣਰਜਿਸਟਰਡ ਵਾਹਨਾਂ ਖ਼ਿਲਾਫ਼ ਕਰਵਾਈ ਨਾ ਹੋਣ ’ਤੇ ਰੋਸ

ਟਰੱਕ ਅਪਰੇਟਰਾਂ ਵੱਲੋਂ ਮੁਜ਼ਾਹਰਾ; ਕਾਰੋਬਾਰ ਤਬਾਹ ਹੋਣ ਦਾ ਦੋਸ਼ ਲਾਇਆ

  • fb
  • twitter
  • whatsapp
  • whatsapp
featured-img featured-img
ਮਾਹਿਲਪੁਰ ਵਿੱਚ ਮੁਜ਼ਾਹਰਾ ਕਰਦੇ ਹੋਏ ਟਰੱਕ ਅਪਰੇਟਰ।
Advertisement

ਸਥਾਨਕ ਤਹਿਸੀਲ ਦੇ ਕਸਬਾ ਮਾਹਿਲਪੁਰ ਦੀ ਟਰੱਕ ਯੂਨੀਅਨ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਬੈਂਸ ਅਤੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰ ਗ਼ੈਰ-ਰਜਿਸਟਰਡ ਅਤੇ ਅਣਅਧਿਕਾਰਤ ਵਾਹਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ, ਜਿਸ ਨਾਲ ਰਜਿਸਟਰਡ ਟਰਾਂਸਪੋਰਟਰਾਂ ਦਾ ਕਾਰੋਬਾਰ ਮੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਰਜਿਸਟਰਡ ਟਰਾਂਸਪੋਰਟਰ ਪਹਿਲਾਂ ਹੀ ਜੀ ਐੱਸ ਟੀ, ਰੋਡ ਟੈਕਸ ਅਤੇ ਹਾਲ ਹੀ ਵਿੱਚ ਲਾਗੂ ਕੀਤੇ ਗਏ ਗਰੀਨ ਟੈਕਸ ਸਮੇਤ ਕਈ ਟੈਕਸਾਂ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰਾਂ ਦੀ ਸ਼ਹਿ ’ਤੇ ਟਰੈਕਟਰ-ਟਰਾਲੀਆਂ ਅਤੇ ਹੋਰ ਗ਼ੈਰ-ਕਾਨੂੰਨੀ ਵਾਹਨਾਂ ਰਾਹੀਂ ਸ਼ਰੇਆਮ ਵਪਾਰਕ ਕੰਮ ਕੀਤੇ ਜਾ ਰਹੇ ਹਨ, ਜਦੋਂਕਿ ਮੋਟਰ ਵਾਹਨ ਕਾਨੂੰਨ ਤਹਿਤ ਟਰੈਕਟਰਾਂ ਦੀ ਵਰਤੋਂ ਵਪਾਰਕ ਗਤੀਵਿਧੀਆਂ ਲਈ ਨਹੀਂ ਕੀਤੀ ਜਾ ਸਕਦੀ। ਆਗੂਆਂ ਨੇ ਮੰਗ ਕੀਤੀ ਕਿ ਟਰਾਂਸਪੋਰਟਰਾਂ ਦੇ ਧੰਦੇ ਨੂੰ ਪਹਿਲ ਦੇ ਆਧਾਰ ’ਤੇ ਕੰਮ ਦਿੱਤਾ ਜਾਵੇ ਅਤੇ ਸੜਕਾਂ ’ਤੇ ਅਣਅਧਿਕਾਰਤ ਤੌਰ ਉੱਤੇ ਚੱਲ ਰਹੇ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੁਰਦੀਪ ਸਿੰਘ, ਬਾਲ ਕ੍ਰਿਸ਼ਨ, ਗੁਰਮੀਤ ਸਿੰਘ, ਇੰਦਰਜੀਤ ਸਿੰਘ, ਬਲਵੀਰ ਸਿੰਘ, ਕਸ਼ਮੀਰ ਸਿੰਘ, ਬਲਦੇਵ ਸਿੰਘ, ਕੁਲਵੀਰ ਸਿੰਘ, ਸੁੱਚਾ ਸਿੰਘ, ਪਲਵਿੰਦਰ ਸਿੰਘ, ਹਰਜੀਤ ਸਿੰਘ ਬੈਂਸ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਗਰਚਾ, ਵਰਿੰਦਰ ਸਿੰਘ ਅਤੇ ਮੇਹਰ ਸਿੰਘ ਹਾਜ਼ਰ ਸਨ।

Advertisement
Advertisement
×