DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Road ਦੀ ਖ਼ਸਤਾ ਹਾਲਤ ਖ਼ਿਲਾਫ਼ ਰੋਸ ਮਾਰਚ

ਕਾਂਗਰਸੀਆਂ ਵੱਲੋਂ 20 ਤੱਕ ਨਿਰਮਾਣ ਸ਼ੁਰੂ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਰੋਸ ਮਾਰਚ ਮਗਰੋਂ ਅਧਿਕਾਰੀਆਂ ਨੂੰ ਮੰਗ ਪੱਤਰ ਸੌਪਦੇ ਹੋਏ ਧਰਨਾਕਾਰੀ
Advertisement

ਇੱਥੇ ਕਾਂਗਰਸ ਵੱਲੋਂ ਮੁਕੇਰੀਆਂ ਦੇ ਕਿਲਾ ਰੋਡ ਦੀ ਖਸਤਾ ਹਾਲ ਸੜਕ ਖ਼ਿਲਾਫ਼ ਸੀਨੀਅਰ ਆਗੂ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਵਿੱਚ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਕਾਂਗਰਸੀ ਆਗੂ ਨੇ 20 ਮਈ ਤੱਕ ਸੜਕ ਦਾ ਨਿਰਮਾਣ ਨਾ ਹੋਣ ’ਤੇ ਤਿੱਖਾ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ। ਇਸ ਰੋਸ ਮਾਰਚ ਵਿੱਚ ਇਸ ਸੜਕ ’ਤੇ ਪੈਂਦੇ ਕਰੀਬ 7 ਹਸਪਤਾਲਾਂ ਦੇ ਡਾਕਟਰਾਂ ਨੇ ਵੀ ਸ਼ਮੂਲੀਅਤ ਕੀਤੀ। ਇਹ ਸੜਕ ਕਰੀਬ 8 ਪਿੰਡਾਂ ਦੇ ਵਾਸੀਆਂ ਦੀ ਲਾਈਫ ਲਾਈਨ ਮੰਨੀ ਜਾਂਦੀ ਹੈ ਅਤੇ ਇਸ ਸੜਕ ’ਤੇ ਕਰੀਬ 7 ਨਿੱਜੀ ਹਸਪਤਾਲਾਂ ਸਣੇ ਇਤਿਹਾਸਿਕ ਗੁਰਦੁਆਰਾ ਵੀ ਹੈ।ਇਸ ਮੌਕੇ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਮੁਕੇਰੀਆਂ ਤੋਂ ਕਿਲਾ ਜਾਣ ਵਾਲੀ ਇਹ ਸੜਕ ਪਿਛਲੇ ਲਗਪਗ ਪੰਜ ਸਾਲਾਂ ਤੋਂ ਬਹੁਤ ਹੀ ਖਸਤਾ ਹਾਲਤ ਵਿੱਚ ਹੈ, ਜਿਸ ਕਾਰਨ ਆਮ ਲੋਕਾਂ ਨੂੰ ਰੋਜ਼ਾਨਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਸ ਮਾਰਚ ਵਿੱਚ ਡਾ. ਅਸ਼ਵਨੀ ਗੌਤਮ, ਡਾ. ਅਰਜੁਨ (ਸਰਜਨ), ਡਾ. ਸ਼ਿਵੰਦਰ ਸਿੰਘ, ਡਾ. ਲਖਵਿੰਦਰ ਸਿੰਘ ਅਤੇ ਡਾ. ਸੁਰਿੰਦਰ ਸਿੰਘ ਨੇ ਕਿਹਾ ਬਰਸਾਤ ਦੇ ਮੌਸਮ ਦੌਰਾਨ ਇਸ ਸੜਕ ਦੀ ਹਾਲਤ ਹੋਰ ਵੀ ਖ਼ਰਾਬ ਹੋ ਜਾਂਦੀ ਹੈ। ਰੋਸ ਮਾਰਚ ਮਗਰੋਂ ਵਫ਼ਦ ਵੱਲੋਂ ਐਕਸੀਅਨ ਪੀ ਡਬਲਿਊ ਡੀ ਵਿਭਾਗ ਮੁਕੇਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।

Advertisement
Advertisement
×