DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਇਨਸਾਫ਼ ਲਈ ਐੱਸ ਐੱਸ ਪੀ ਦਫ਼ਤਰ ਅੱਗੇ ਧਰਨਾ

ਪਿੰਡ ਰੰਧਾਵਾ ਕਾਲੋਨੀ ਦੇ ਨੌਜਵਾਨ ਤਜਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਲਈ ਪੀੜਤ ਪਰਿਵਾਰ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਐੱਸ ਐੱਸ ਪੀ ਦਫ਼ਤਰ ਮੂਹਰੇ ਧਰਨਾ ਦਿੱਤਾ । ਧਰਨਾਕਾਰੀਆਂ ਨੇ ਕਾਹਨੂੰਵਾਨ ਅਤੇ ਗੁਰਦਾਸਪੁਰ ਪੁਲੀਸ ਦੀ ਹੁਣ ਤੱਕ...

  • fb
  • twitter
  • whatsapp
  • whatsapp
featured-img featured-img
ਧਰਨੇ ’ਤੇ ਬੈਠੇ ਪੀੜਤ ਪਰਿਵਾਰ ਦੇ ਮੈਂਬਰ ਅਤੇ ਇਲਾਕਾ ਵਾਸੀ।
Advertisement

ਪਿੰਡ ਰੰਧਾਵਾ ਕਾਲੋਨੀ ਦੇ ਨੌਜਵਾਨ ਤਜਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਲਈ ਪੀੜਤ ਪਰਿਵਾਰ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਐੱਸ ਐੱਸ ਪੀ ਦਫ਼ਤਰ ਮੂਹਰੇ ਧਰਨਾ ਦਿੱਤਾ । ਧਰਨਾਕਾਰੀਆਂ ਨੇ ਕਾਹਨੂੰਵਾਨ ਅਤੇ ਗੁਰਦਾਸਪੁਰ ਪੁਲੀਸ ਦੀ ਹੁਣ ਤੱਕ ਦੀ ਕਾਰਵਾਈ ’ਤੇ ਤਿੱਖੇ ਸਵਾਲ ਚੁੱਕਦਿਆਂ ਹਮਲਾਵਰਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਕਰੀਬ ਦੋ ਹਫ਼ਤੇ ਪਹਿਲਾਂ ਤਜਿੰਦਰ ਸਿੰਘ ਦਾ ਪਿੰਡ ਭੂਸ਼ ਵਿੱਚ ਕਤਲ ਕਰ ਦਿੱਤਾ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਤਜਿੰਦਰ ਦੀ ਮੰਗੇਤਰ ਨੇ ਉਸ ਦਾ ਕਤਲ ਕਰਵਾਇਆ ਹੈ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਹੱਥ ਸੀ ਸੀ ਟੀ ਵੀ ਫੁਟੇਜ ਲੱਗੀ ਹੈ ਜਿਸ ਵਿੱਚ ਮੁਲਜ਼ਮ ਨਜ਼ਰ ਆ ਰਹੇ ਹਨ ਪਰ ਜਾਂਚ ਦੇ ਚਲਦਿਆਂ ਉਹ ਫੁਟੇਜ ਮੀਡੀਆ ਨੂੰ ਨਹੀਂ ਜਾਰੀ ਕੀਤੀ ਗਈ। ਪੁਲੀਸ ਨੇ ਲੜਕੀ ਨੂੰ ਗ੍ਰਿਫ਼ਤਾਰ ਕਰਦਿਆਂ 9 ਅਣਪਛਾਤੇ ਵਿਅਕਤੀਆਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ ।

ਦੱਸਣਯੋਗ ਹੈ ਕਿ ਪਰਿਵਾਰ ਵੱਲੋਂ ਮ੍ਰਿਤਕ ਦੇਹ ਦਾ ਸਸਕਾਰ ਅਜੇ ਤੱਕ ਨਹੀਂ ਕੀਤਾ ਗਿਆ ਹੈ ਅਤੇ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਉਸ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

Advertisement

ਧਰਨੇ ਦੌਰਾਨ ਐੱਸ ਪੀ ਮਨੋਜ ਠਾਕੁਰ ਨੇ ਭਰੋਸਾ ਦਿੱਤਾ ਕਿ ਐੱਸ ਐੱਸ ਪੀ ਗੁਰਦਾਸਪੁਰ ਦੇ ਹੁਕਮਾਂ ’ਤੇ ਮਾਮਲੇ ਦੀ ਜਾਂਚ ਕਰਨ ਅਤੇ ਹਮਲਾਵਰਾਂ ਤੱਕ ਪਹੁੰਚਣ ਲਈ ਤਿੰਨ ਮੈਂਬਰੀ ਸਿਟ ਕਾਇਮ ਕਰ ਦਿੱਤੀ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਗੁਰਦਾਸਪੁਰ ਦੇ ਪੁਲੀਸ ਅਧਿਕਾਰੀਆਂ ਵੱਲੋਂ ਅੱਗੇ ਵਧਾਈ ਜਾਵੇਗੀ। ਇਸ ਭਰੋਸੇ ਮਗਰੋਂ ਦੇਰ ਤੱਕ ਚੱਲਿਆ ਧਰਨਾ ਫ਼ਿਲਹਾਲ ਚੁੱਕ ਲਿਆ ਗਿਆ ।

Advertisement

Advertisement
×