ਚੋਣ ਮੈਨੀਫੈਸਟੋ ’ਚ ਕੀਤੇ ਵਾਅਦਿਆਂ ਦੀ ਪੂਰਤੀ ਲਈ ਧਰਨਾ

ਚੋਣ ਮੈਨੀਫੈਸਟੋ ’ਚ ਕੀਤੇ ਵਾਅਦਿਆਂ ਦੀ ਪੂਰਤੀ ਲਈ ਧਰਨਾ

ਫਗਵਾੜਾ ਮੁਹੱਲਾ ਪ੍ਰੀਤ ਨਗਰ ਵਿੱਚ ਕੈਪਟਨ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ਕੌਂਸਲਰ।-ਫੋਟੋ: ਚਾਨਾ

ਪੱਤਰ ਪ੍ਰੇਰਕ
ਫਗਵਾੜਾ, 11 ਅਗਸਤ

ਪੰਜਾਬ ’ਚ ਵਾਪਰੇ ਨਾਜਾਇਜ਼ ਸ਼ਰਾਬ ਕਾਂਡ ਅਤੇ ਲੋਕਾਂ ਨਾਲ ਚੋਣ ਮੈਨੀਫੈਸਟੋ ’ਚ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਵਿਰੋਧ ’ਚ ਸਾਬਕਾ ਕੌਂਸਲਰ ਪਰਮਜੀਤ ਕੌਰ ਕੰਬੋਜ ਦੀ ਅਗਵਾਈ ਹੇਠ ਵਾਰਡ ਨੰਬਰ 39 ਦੇ ਮੁਹੱਲਾ ਪ੍ਰੀਤ ਨਗਰ ਵਿੱਚ ਧਰਨਾ ਲਗਾਇਆ ਗਿਆ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨੈਤਿਕ ਆਧਾਰ ਉੱਤੇ ਅਸਤੀਫ਼ੇ ਦੇਣ ਦੀ ਉਹ ਮੰਗ ਕਰਦੇ ਹਨ ਕਿਉਂਕਿ 4 ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕੈਪਟਨ ਸਰਕਾਰ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਆਪਣੇ ਚੋਣ ਮੈਨੀਫੈਸਟੋ ’ਚ ਇੱਕ ਮਹੀਨੇ ’ਚ ਨਸ਼ਿਆ ਨੂੰ ਖਤਮ ਕਰਨ, ਨੀਲੇ ਕਾਰਡ ਲਾਭਪਾਤਰੀਆਂ ਨੂੰ ਕਣਕ ਦੇ ਨਾਲ ਖੰਡ ਚਾਹ ਪੱਤੀ ਦੇਣ, ਬਿਜਲੀ ਦੇ ਬਿੱਲ ਘਟਾਉਣ, ਬੁਢਾਪਾ ਪੈਨਸ਼ਨ ਵਧਾ ਕੇ 2000 ਰੁਪਏ ਕਰਨ, ਨੋਜਵਾਨਾਂ ਨੂੰ ਰੁਜ਼ਗਾਰ ਦੇਣ, ਸਮਾਰਟ ਫੋਨ ਦੇਣ, ਰੇਤਾ ਬਜਰੀ ਦੀ ਨਾਜਾਇਜ਼ ਮਾਇਨਿੰਗ ਨੂੰ ਰੋਕਣ ਸਮੇਤ ਜਿੰਨੇ ਵੀ ਵਾਅਦੇ ਕੀਤੇ ਸੀ ਉਹਨਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All