DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਾਰਸਾਂ ਵੱਲੋਂ ਧਰਨਾ

ਵਿਆਹੁਤਾ ਦੀ ਭੇਤ-ਭਰੀ ਹਾਲਤ ’ਚ ਜ਼ਹਿਰੀਲੀ ਦਵਾਈ ਨਿਗਲਣ ਕਾਰਨ ਹੋਈ ਮੌਤ ਦੇ ਸਬੰਧ ’ਚ ਪੁਲੀਸ ਵੱਲੋਂ ਮ੍ਰਿਤਕਾ ਦੇ ਸੁਹਰੇ ਪਰਿਵਾਰ ਖ਼ਿਲਾਫ਼ ਢੁੱਕਵੀਂ ਕਾਰਵਾਈ ਨਾ ਕਰਨ ਤੋਂ ਖ਼ਫ਼ਾ ਪੀੜਤ ਪਰਿਵਾਰ ਨੇ ਥਾਣਾ ਸਤਨਾਮਪੁਰਾ ਅੱਗੇ ਧਰਨਾ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ...

  • fb
  • twitter
  • whatsapp
  • whatsapp
Advertisement

ਵਿਆਹੁਤਾ ਦੀ ਭੇਤ-ਭਰੀ ਹਾਲਤ ’ਚ ਜ਼ਹਿਰੀਲੀ ਦਵਾਈ ਨਿਗਲਣ ਕਾਰਨ ਹੋਈ ਮੌਤ ਦੇ ਸਬੰਧ ’ਚ ਪੁਲੀਸ ਵੱਲੋਂ ਮ੍ਰਿਤਕਾ ਦੇ ਸੁਹਰੇ ਪਰਿਵਾਰ ਖ਼ਿਲਾਫ਼ ਢੁੱਕਵੀਂ ਕਾਰਵਾਈ ਨਾ ਕਰਨ ਤੋਂ ਖ਼ਫ਼ਾ ਪੀੜਤ ਪਰਿਵਾਰ ਨੇ ਥਾਣਾ ਸਤਨਾਮਪੁਰਾ ਅੱਗੇ ਧਰਨਾ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਨੇ ਸਿਰਫ਼ ਮ੍ਰਿਤਕਾ ਦੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ ਪਰ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮੌਕੇ ਪੁਲੀਸ ਅਧਿਕਾਰੀਆਂ ਦੇ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ। ਐੱਸ ਐੱਚ ਓ ਨੇ ਦੱਸਿਆ ਕਿ ਬਹਿਰਾਮ ਖੇਤਰ ਦੇ ਪਿੰਡ ਮੁੰਨਾ ਦੀ ਉਮਾ ਬਸਰਾ ਦੀ ਮਹੀਨਾ ਪਹਿਲਾਂ ਫਗਵਾੜਾ ਦੇ ਪਿੰਡ ਮਾਨਾਵਾਲੀ ਵਾਸੀ ਰਾਮ ਲਾਲ ਨਾਲ ਸ਼ਾਦੀ ਹੋਈ ਸੀ। ਮਹਿਲਾ ਨੇ ਬੀਤੇ ਦਿਨ ਭੇਤਭਰੇ ਹਾਲਾਤ ’ਚ ਜ਼ਹਿਰੀਲੀ ਦਵਾਈ ਨਿਗਲ ਲਈ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਮਹਿਲਾ ਦੇ ਪਤੀ ਖਿਲਾਫ਼ ਕੇਸ ਦਰਜ ਕਰ ਲਿਆ ਸੀ। ਪੁਲੀਸ ਇਸ ਸਬੰਧੀ ਯੋਗ ਕਾਰਵਾਈ ਕਰ ਰਹੀ ਹੈ।

Advertisement
Advertisement
×