DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜ਼ਮੀਨ ’ਚੋਂ ਮਿੱਟੀ ਚੁੱਕਣ ਖ਼ਿਲਾਫ਼ ਧਰਨਾ

ਪਿੰਡ ਬੁਰਜ ਹਸਨ ਦੀ ਜ਼ਮੀਨ ’ਚੋਂ ਮਿੱਟੀ ਚੁੱਕਣ ਤੋਂ ਖ਼ਫ਼ਾ ਲੋਕਾਂ ਨੇ ਅੱਜ ਤਲਵਣ ਵਿੱਚ ਧਰਨਾ ਦੇ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਸੜਕ ਬਣਾਉਣ ਵਾਲੀ ਇੱਕ ਕੰਪਨੀ ਵਲੋਂ ਭਰਤੀ ਪਾਉਣ ਲਈ ਲਈ ਇਹ ਮਿੱਟੀ ਚੁੱਕੀ ਜਾ ਰਹੀ ਹੈ, ਜਿਸ...

  • fb
  • twitter
  • whatsapp
  • whatsapp
Advertisement

ਪਿੰਡ ਬੁਰਜ ਹਸਨ ਦੀ ਜ਼ਮੀਨ ’ਚੋਂ ਮਿੱਟੀ ਚੁੱਕਣ ਤੋਂ ਖ਼ਫ਼ਾ ਲੋਕਾਂ ਨੇ ਅੱਜ ਤਲਵਣ ਵਿੱਚ ਧਰਨਾ ਦੇ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਸੜਕ ਬਣਾਉਣ ਵਾਲੀ ਇੱਕ ਕੰਪਨੀ ਵਲੋਂ ਭਰਤੀ ਪਾਉਣ ਲਈ ਲਈ ਇਹ ਮਿੱਟੀ ਚੁੱਕੀ ਜਾ ਰਹੀ ਹੈ, ਜਿਸ ਦਾ ਲੋਕਾਂ ਨੇ ਕੁੱਝ ਦਿਨ ਪਹਿਲਾ ਸਖਤ ਵਿਰੋਧ ਕੀਤਾ ਸੀ। ਅੱਜ ਇਸ ਦਾ ਜਥੇਬੰਦਕ ਵਿਰੋਧ ਕੀਤਾ ਗਿਆ, ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਨੇ ਕੀਤੀ, ਜਿਸ ਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਵੀ ਡਟਵੀਂ ਹਮਾਇਤ ਕੀਤੀ। ਬਣ ਰਹੀ ਸੜਕ ਦੇ ਪੁਲ ਹੇਠ ਲਗਾਏ ਇਸ ਧਰਨੇ ਨੂੰ ਆਲ ਇੰਡੀਆ ਕਿਸਾਨ ਮਹਾਸਭਾ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਅਤੇ ਭਾਕਿਯੂ ਕਾਦੀਆ ਦੇ ਬੂਟਾ ਸਿੰਘ ਤਲਵਣ ਨੇ ਸੰਬੋਧਨ ਕਰਦਿਆ ਕਿਹਾ ਕਿ ਭਰਤੀ ਪਾਉਣ ਵਾਲੀ ਕੰਪਨੀ ਮਾਲ ਮਹਿਕਮੇ ਦੀ ਕਥਿਤ ਸ਼ਹਿ ’ਤੇ ਅਬਾਦਕਾਰਾਂ ਦੀ ਜ਼ਮੀਨ ਉਪਰ ਅੱਖ ਰੱਖ ਕੇ ਬੈਠੀ ਹੈ। ਕੁੱਝ ਦਿਨ ਪਹਿਲਾਂ ਇਹ ਕੰਪਨੀ ਖੇਤਾਂ ਦੀ ਨਿਸ਼ਾਨਦੇਹੀ ਕਰਨ ਵੀ ਪੁੱਜੀ ਸੀ, ਜਿਸ ਦਾ ਲੋਕਾਂ ਨੇ ਡਟਵਾਂ ਵਿਰੋਧ ਕੀਤਾ ਸੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਅਬਾਦਕਾਰ ਕਿਸੇ ਵੀ ਕੀਮਤ ਉਪਰ ਆਪਣੀਆਂ ਜ਼ਮੀਨਾਂ ਦਾ ਉਜਾੜਾ ਨਹੀਂ ਹੋਣ ਦੇਣਗੇ। ਮੰਡ ਬੇਟ ਅਬਾਦਕਾਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸਕੱਤਰ ਕੁਲਵੰਤ ਖਹਿਰਾ ਨੇ ਕਿਹਾ ਕਿ ਇਹ ਕੰਪਨੀ ਮਹਿਤਪੁਰ ਦੇ ਲੋਕਾਂ ਨੂੰ ਵੀ ਸਬਜ਼ਬਾਗ ਦਿਖਾ ਕੇ ਮਿੱਟੀ ਚੁੱਕ ਕੇ ਲੈ ਗਈ ਸੀ ਅਤੇ ਹੁਣ ਅਬਾਦਕਾਰ ਵਾਅਦਾ ਕੀਤੀ ਕੀਮਤ ਲੈਣ ਲਈ ਇਸ ਕੰਪਨੀ ਦੇ ਪਿੱਛੇ ਪਿੱਛੇ ਫਿਰ ਰਹੇ ਹਨ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸਰਬਜੀਤ ਸੰਗੋਵਾਲ, ਕੁਲਜਿੰਦਰ ਸਿੰਘ ਤਲਵਣ, ਰਣਜੀਤ ਸਿੰਘ ਰੰਧਾਵਾ, ਜਸਵਿੰਦਰ ਸਿੰਘ ਬਰੁਜ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਮੇਜਰ ਫਿਲੌਰ, ਤਹਿਸੀਲ ਸਕੱਤਰ ਅੰਮ੍ਰਿਤਪਾਲ ਨੰਗਲ ਨੇ ਸੰਬੋਧਨ ਕੀਤਾ।

Advertisement
Advertisement
×