DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁੱਟ-ਖੋਹ ਦੀਆਂ ਵਾਰਦਾਤਾਂ ਖ਼ਿਲਾਫ਼ ਮੁਜ਼ਾਹਰਾ

ਪੁਲੀਸ ਨੇ ਕਾਰਵਾਈ ਦਾ ਭਰੋਸਾ ਦਿੱਤਾ

  • fb
  • twitter
  • whatsapp
  • whatsapp
Advertisement

ਸਰਨਾ-ਭੀਮਪੁਰ ਰੋਡ ’ਤੇ ਪੁਲ ਨੰਬਰ 15 ਨੇੜੇ ਇਕਾਂਤ ਥਾਂ ਇੱਕ ਨੌਜਵਾਨ ਨੂੰ ਲੁਟੇਰਿਆਂ ਨੇ ਹਮਲਾ ਕਰਕੇ ਲੁੱਟ ਲਿਆ। ਪਿਛਲੇ ਕੁਝ ਦਿਨਾਂ ਤੋਂ ਇਸ ਜਗ੍ਹਾ ’ਤੇ ਲੁੱਟਾਂ-ਖੋਹਾਂ ਹੋ ਰਹੀਆਂ ਹਨ, ਜਿਸ ਨਾਲ ਲੋਕਾਂ ਵਿੱਚ ਸਹਿਮ ਹੈ ਅਤੇ ਲੋਕ ਰਾਤ ਨੂੰ ਇਸ ਸੜਕ ਤੋਂ ਲੰਘਣ ਤੋਂ ਪ੍ਰਹੇਜ਼ ਕਰ ਰਹੇ ਹਨ। ਲੁਟੇਰਿਆਂ ਨੇ ਪਿਛਲੇ ਸੱਤ ਦਿਨਾਂ ਵਿੱਚ ਕਈ ਜਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਜਾਣਕਾਰੀ ਅਨੁਸਾਰ ਪਿੰਡ ਕੋਠੀ ਪੰਡਿਤਾ ਦਾ ਰਹਿਣ ਵਾਲਾ ਨੌਜਵਾਨ ਕੰਮ ਤੋਂ ਪਰਤ ਰਿਹਾ ਸੀ ਤਾਂ ਇਸ ਦੌਰਾਨ ਲੁਟੇਰਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਕੀਮਤੀ ਸਾਮਾਨ ਲੈ ਕੇ ਭੱਜ ਗਏ। ਇਸੇ ਤਰ੍ਹਾਂ, ਇੱਕ ਹੋਰ ਘਟਨਾ ਵਿੱਚ, ਕੁਲਦੀਪ ਕੁਮਾਰ ਅਤੇ ਕਸਤੂਰੀ ਲਾਲ ਨੂੰ ਲੁਟੇਰਿਆਂ ਨੇ ਲੁੱਟ ਲਿਆ। ਪੀੜਤਾਂ ਦਾ ਕਹਿਣਾ ਹੈ ਕਿ ਲੁਟੇਰੇ ਹਥਿਆਰਬੰਦ ਸਨ। ਫਰੀਦਨਗਰ ਦੇ ਰਹਿਣ ਵਾਲੇ ਸੁਨੀਲ ਕੁਮਾਰ ਨੂੰ ਵੀ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਪੁਲੀਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਲੁਟੇਰਿਆਂ ਨੂੰ ਫੜ ਲੈਣਗੇ।

ਲੁੱਟ-ਖੋਹ ਕਰਨ ਵਾਲੇ ਕਾਬੂ

Advertisement

ਕਪੂਰਥਲਾ (ਪੱਤਰ ਪ੍ਰੇਰਕ): ਪਤੀ-ਪਤਨੀ ਪਾਸੋਂ ਲੁੱਟ-ਹ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਸੁਲਤਾਨਪੁਰ ਲੋਧੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਬਲਜਿੰਦਰ ਸਿੰਘ ਵਾਸੀ ਸਾਲਾਪੁਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲੀਸ ਨੇ ਸਰਨਦੀਪ ਸਿੰਘ, ਰੋਹਿਤ ਸਿੰਘ ਉਰਫ਼ ਰੋਹਿਤ ਤੇ ਜਸਕਰਨ ਖਿਲਾਫ਼ ਕੇਸ ਦਰਜ ਕਰਕੇ ਸਰਨਦੀਪ ਤੇ ਰੋਹਿਤ ਨੂੰ ਕਾਬੂ ਕਰ ਲਿਆ ਹੈ।

Advertisement

Advertisement
×