DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Tarn Taran Sugar Mill Land Row: ਖੰਡ ਮਿੱਲ ਦੀ ਜ਼ਮੀਨ ਹੋਰ ਅਦਾਰਿਆਂ ਨੂੰ ਦੇਣ ਖ਼ਿਲਾਫ਼ ਧਰਨਾ

ਖੰਡ ਮਿੱਲ ਮੁਡ਼ ਸ਼ੁਰੂ ਕਰਨ ਦੀ ਮੰਗ; ਰਾਜਪਾਲ ਦੇ ਨਾਂ ਡੀ ਸੀ ਨੂੰ ਮੰਗ ਪੱਤਰ ਦਿੱਤਾ

  • fb
  • twitter
  • whatsapp
  • whatsapp
featured-img featured-img
ਸਹਿਕਾਰੀ ਖੰਡ ਮਿੱਲ ਸ਼ੇਰੋਂ ਅੰਦਰ ਧਰਨਾ ਦਿੰਦੇ ਹੋਏ ਕਿਸਾਨ।
Advertisement

ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਅੱਜ ਸਹਿਕਾਰੀ ਖੰਡ ਮਿਲ ਦੀ ਮਾਲਕੀ ਵਾਲੀ ਕਰੀਬ 100 ਏਕੜ ਜ਼ਮੀਨ ਹੋਰਨਾਂ ਵਿਭਾਗਾਂ ਨੂੰ ਦੇਣ ਖ਼ਿਲਾਫ਼ ਮਿੱਲ ਦੇ ਅੰਦਰ ਧਰਨਾ ਲਾ ਦਿੱਤਾ ਅਤੇ ਇਸ ਸਬੰਧੀ ਪੰਜਾਬ ਦੇ ਰਾਜਪਾਲ ਦੇ ਨਾਂ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਬਾਵਜੂਦ ਸੰਘਰਸ਼ ਜਾਰੀ ਹੈ। ਧਰਨੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ। ਧਰਨਕਾਰੀਆਂ ਨੂੰ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਤਰਸੇਮ ਸਿੰਘ ਲੁਹਾਰ, ਬਲਕਾਰ ਸਿੰਘ ਵਲਟੋਹਾ, ਦਲਜੀਤ ਸਿੰਘ ਦਿਆਲਪੁਰਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਨਛੱਤਰ ਸਿੰਘ ਪੰਨੂੰ , ਜੱਸਾ ਸਿੰਘ ਕੱਦਗਿੱਲ, ਬਚਿੱਤਰ ਸਿੰਘ ਜਿਓਂਨੇਕੇ, ਚਮਨ ਲਾਲ ਦਰਾਜਕੇ, ਦਵਿੰਦਰ ਸੋਹਲ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਕਿਹਾ ਕਿ ਇਸ ਮਿਲ ਨੂੰ ਬਣਾਉਣ ਵਿੱਚ ਇਲਾਕੇ ਦੇ ਕਿਸਾਨਾਂ ਦਾ ਵੀ ਸਹਿਯੋਗ ਹੈ ਅਤੇ ਮਿਲ ਲਈ 60 ਫ਼ੀਸਦ ਸ਼ੇਅਰ ਕਿਸਾਨਾਂ ਦੇ ਹਨ, ਜਿਸ ਕਰਕੇ ਇਸ ਮਿਲ ਨੂੰ ਸਰਕਾਰ ਕਿਧਰੇ ਵੀ ਵੇਚ ਨਹੀਂ ਸਕਦੀ। ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਮਿੱਲ ਨੂੰ ਬਿਨਾਂ ਦੇਰੀ ਦੇ ਮਿੱਲ ਮੁੜ ਚਾਲੂ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਮਿੱਲ ਦੇ ਚਾਲੂ ਕੀਤੇ ਜਾਣ ਨਾਲ ਜਿੱਥੇ ਇਲਾਕੇ ਦਾ ਕਿਸਾਨ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੋਂ ਮੁਕਤ ਹੋ ਸਕੇਗਾ ਉੱਥੇ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੂੰ ਕਾਰੋਬਾਰ ਦੇ ਮੌਕੇ ਵੀ ਮਿਲ ਸਕਣਗੇ। ਇਲਾਕੇ ਅੰਦਰ ਮੰਡ ਦਾ ਇਲਾਕਾ ਕਮਾਦ ਲਗਾਉਣ ਲਈ ਪਹਿਲਾਂ ਹੀ ਜਾਣਿਆ ਜਾਂਦਾ ਹੈ ਜਿਸ ਕਰਕੇ ਖੰਡ ਮਿਲ ਦੇ ਚਾਲੂ ਕੀਤੇ ਜਾਣ ਕਰਕੇ ਮੰਡ ਖੇਤਰ ਵਿੱਚ ਕਿਸਾਨ ਗੰਨੇ ਦੀ ਪੈਦਾਵਾਰ ਕਰਕੇ ਆਏ ਸਾਲ ਬਾਰਸ਼ਾਂ ਦੌਰਾਨ ਉਜਾੜੇ ਤੋਂ ਵੀ ਬਚ ਸਕਿਆ ਕਰੇਗਾ ਕਿਉਂਕਿ ਇਸ ਇਲਾਕੇ ਅੰਦਰ ਦਰਿਆ ਦੇ ਪਾਣੀ ਦੀ ਮਾਰ ਦਾ ਕਮਾਦ ਦੀ ਫਸਲ ਟਾਕਰਾ ਕਰਨ ਦੇ ਸਮਰੱਥ ਹੁੰਦੀ ਹੈ।

Advertisement
Advertisement
×