ਹੁਸ਼ਿਆਰਪੁਰ ਨੇੜੇ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ
ਇੱਥੇ ਅੱਜ ਸਵੇਰੇ ਨਜ਼ਦੀਕੀ ਪਿੰਡ ਮੁਰਾਦਪੁਰ ਵਿੱਚ ਇਕ ਪ੍ਰਾਈਵੇਟ ਸਕੂਲ ਦੀ ਬੱਸ ਪਲਟ ਗਈ ਜਿਸ ਕਾਰਨ ਕੁੱਝ ਬੱਚੇ ਮਾਮੂਲੀ ਜ਼ਖਮੀ ਹੋ ਗਏ। ਬਸ ਪਿੰਡ ਪੰਡੋਰੀ ਖਜੂਰ ਦੇ ਇਕ ਸਕੂਲ ਲਈ ਬੱਚਿਆਂ ਨੂੰ ਲਿਜਾ ਰਹੀ ਸੀ। ਜਿਵੇਂ ਹੀ ਇਹ ਪਿੰਡ ਮੁਰਾਦਪੁਰ...
Advertisement
ਇੱਥੇ ਅੱਜ ਸਵੇਰੇ ਨਜ਼ਦੀਕੀ ਪਿੰਡ ਮੁਰਾਦਪੁਰ ਵਿੱਚ ਇਕ ਪ੍ਰਾਈਵੇਟ ਸਕੂਲ ਦੀ ਬੱਸ ਪਲਟ ਗਈ ਜਿਸ ਕਾਰਨ ਕੁੱਝ ਬੱਚੇ ਮਾਮੂਲੀ ਜ਼ਖਮੀ ਹੋ ਗਏ। ਬਸ ਪਿੰਡ ਪੰਡੋਰੀ ਖਜੂਰ ਦੇ ਇਕ ਸਕੂਲ ਲਈ ਬੱਚਿਆਂ ਨੂੰ ਲਿਜਾ ਰਹੀ ਸੀ। ਜਿਵੇਂ ਹੀ ਇਹ ਪਿੰਡ ਮੁਰਾਦਪੁਰ ਨੇੜੇ ਪਹੁੰਚੀ ਤਾਂ ਮੋੜਾ ਖਾ ਕੇ ਖੇਤਾਂ ਵਿਚ ਪਲਟ ਗਈ। ਹਾਦਸੇ ਕਾਰਨ ਬੱਚੇ ਸਹਿਮ ਗਏ ਅਤੇ ਉਨ੍ਹਾਂ ਚੀਕ-ਚਿਹਾੜਾ ਪਾ ਦਿੱਤਾ। ਆਸ-ਪਾਸ ਦੇ ਲੋਕ ਤੁਰੰਤ ਮੌਕੇ ’ਤੇ ਪੁੱਜੇ ਤੇ ਬੱਚਿਆਂ ਨੂੰ ਬੱਸ ’ਚੋਂ ਬਾਹਰ ਕੱਢਿਆ। ਬਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਬਸ ਵਿੱਚ 45 ਤੋਂ 50 ਦੇ ਕਰੀਬ ਬੱਚੇ ਸਵਾਰ ਸਨ। ਸੂਚਨਾ ਮਿਲਣ ’ਤੇ ਬੱਚਿਆਂ ਦੇ ਮਾਪੇ ਮੌਕੇ ’ਤੇ ਪਹੁੰਚ ਗਏ ਅਤੇ ਬੱਚਿਆਂ ਨੂੰ ਆਪਣੇ ਨਾਲ ਲੈ ਗਏ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Advertisement
Advertisement
×

