ਪੱਤਰ ਪ੍ਰੇਰਕ
ਕਪੂਰਥਲਾ, 1 ਜੁਲਾਈ
Advertisement
ਇੱਥੇ ਕੇਂਦਰੀ ਜੇਲ੍ਹ ਵਿੱਚ ਕੈਦੀ ਦੀ ਕੁੱਟਮਾਰ ਦੇ ਦੋਸ਼ ਹੇਠ ਕੋਤਵਾਲੀ ਪੁਲੀਸ ਨੇ ਅੱਧੀ ਦਰਜਨ ਤੋਂ ਵੱਧ ਕੈਦੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਕੈਦੀ ਰਾਜਿੰਦਰ ਸਿੰਘ ਉਰਫ਼ ਮਿੰਟੂ ਵਾਸੀ ਭੈਣੀ ਖੁਰਦ ਨੇ ਬਿਆਨਾ ’ਚ ਦੱਸਿਆ ਕਿ ਉਹ ਆਪਣੀ ਬੈਰਕ ’ਚ ਮੌਜੂਦ ਸੀ ਤੇ ਐਲ.ਸੀ.ਡੀ. ਦੇਖ ਰਿਹਾ ਸੀ। ਇਸ ਦੌਰਾਨ ਪਰਮਵੀਰ ਉਰਫ਼ ਰਿੱਕਾ ਨੇ ਕਿਹਾ ਕਿ ਉਸ ਨੇ ਇਸ ਜਗ੍ਹਾ ’ਤੇ ਚਾਰਜਰ ਲਗਾਉਣਾ ਹੈ ਤਾਂ ਉਸਨੇ ਇਸ ਤਰ੍ਹਾਂ ਕਰਨ ਤੋਂ ਰੋਕਿਆ। ਇਨ੍ਹਾਂ ਦੀ ਆਪਸ ’ਚ ਬਹਿਸ ਹੋਣ ’ਤੇ ਉਕਤ ਬੰਦੀਆਂ ਨੇ ਮਿਲ ਕੇ ਰਾਜਿੰਦਰ ਦੀ ਕੁੱਟਮਾਰ ਕੀਤੀ। ਇਸ ਸਬੰਧੀ ਪੁਲੀਸ ਨੇ ਪਰਮਵੀਰ ਸਿੰਘ ਵਾਸੀ ਉੱਚਾ ਧੋੜਾ, ਹਰਜੀਤ ਸਿੰਘ ਵਾਸੀ ਖਾਨਪੁਰ, ਨਰਿੰਦਰ ਸਿੰਘ ਵਾਸੀ ਮੁਹੱਲਾ ਸੰਤਪੁਰਾ, ਜਸਵਿੰਦਰ ਸਿੰਘ ਵਾਸੀ ਧਾਲੀਵਾਲ ਦੋਨਾਂ, ਭੁਪਿੰਦਰ ਸਿੰਘ ਵਾਸੀ ਕਾਲਾ ਸੰਘਿਆ, ਹਰਜਾਪ ਸਿੰਘ ਵਾਸੀ ਕਾਲਾ ਸੰਘਿਆ, ਲਖਵੀਰ ਸਿੰਘ ਤੇ ਲਵਪ੍ਰੀਤ ਸਿੰਘ ਉਰਫ਼ ਲੱਭਾ ਵਾਸੀ ਦੇਸਲ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
×