Powercom Contract Worker Dies: ਸੜਕ ਹਾਦਸੇ ਵਿੱਚ ਲਾਈਨਮੈਨ ਦੀ ਮੌਤ
ਤਲਵੰਡੀ ਚੌਧਰੀਆਂ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਬਿਜਲੀ ਵਿਭਾਗ ਵਿੱਚ ਠੇਕਾ ਆਧਾਰ ’ਤੇ ਕੰਮ ਕਰਦੇ ਚਿਮਨ ਸਿੰਘ (43) ਵਾਸੀ ਫਰੀਦਪੁਰ, ਤਲਵੰਡੀ ਚੌਧਰੀਆਂ ਦੀ ਮੌਤ ਹੋ ਗਈ। ਚਿਮਨ ਸਿੰਘ ਦਾ ਮੋਟਰਸਾਈਕਲ ਤਲਵੰਡੀ ਚੌਧਰੀਆਂ ਨੇੜੇ ਮੁੱਖ ਮਾਰਗ ’ਤੇ ਹਾਦਸਾਗ੍ਰਸਤ ਹਾਲਤ ਵਿੱਚ ਮਿਲਿਆ।...
Advertisement
ਤਲਵੰਡੀ ਚੌਧਰੀਆਂ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਬਿਜਲੀ ਵਿਭਾਗ ਵਿੱਚ ਠੇਕਾ ਆਧਾਰ ’ਤੇ ਕੰਮ ਕਰਦੇ ਚਿਮਨ ਸਿੰਘ (43) ਵਾਸੀ ਫਰੀਦਪੁਰ, ਤਲਵੰਡੀ ਚੌਧਰੀਆਂ ਦੀ ਮੌਤ ਹੋ ਗਈ। ਚਿਮਨ ਸਿੰਘ ਦਾ ਮੋਟਰਸਾਈਕਲ ਤਲਵੰਡੀ ਚੌਧਰੀਆਂ ਨੇੜੇ ਮੁੱਖ ਮਾਰਗ ’ਤੇ ਹਾਦਸਾਗ੍ਰਸਤ ਹਾਲਤ ਵਿੱਚ ਮਿਲਿਆ। ਉਸ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਾਵਰਕਾਮ-ਟਰਾਂਸਕੋ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਡਿਵੀਜ਼ਨ ਪ੍ਰਧਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਚਿਮਨ ਸਿੰਘ ਬਿਜਲੀ ਵਿਭਾਗ ਵਿੱਚ ਲਾਈਨਮੈਨ ਵਜੋਂ ਕੰਪਲੇਂਟ ਹੈਂਡਲਿੰਗ ਬਾਈਕ (ਸੀ ਐੱਚ ਬੀ) ਦੀ ਡਿਊਟੀ ਸਬ-ਡਿਵੀਜ਼ਨ ਢਿਲਵਾਂ ’ਚ ਨਿਭਾ ਰਿਹਾ ਸੀ।
Advertisement
Advertisement
×

