DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪੰਜ ਦਿਨਾਂ ਤੋਂ ਠੱਪ Power Supply ਸੜਕੀ ਜਾਮ ਮਗਰੋਂ ਬਹਾਲ ਹੋਈ

ਅਧਿਕਾਰੀਆਂ ਵੱਲੋਂ ਗੇਟ ਬੰਦ ਕਰਨ ’ਤੇ ਕਿਸਾਨ ਭਡ਼ਕੇ

  • fb
  • twitter
  • whatsapp
  • whatsapp
featured-img featured-img
ਆਵਾਜਾਈ ਠੱਪ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਬੇਲਾ ਸਰਿਆਣਾ ਦੇ ਪਿੰਡਾਂ ਵਿੱਚ ਪੰਜ ਦਿਨਾਂ ਤੋਂ ਬਿਜਲੀ ਠੱਪ ਰਹਿਣ ਕਾਰਨ ਕਿਸਾਨਾਂ ਨੇ ਹਾਜੀਪੁਰ ਵਿੱਚ ਆਵਾਜਾਈ ਜਾਮ ਕਰ ਦਿੱਤੀ। ਧਰਨੇ ਦੀ ਅਗਵਾਈ ਅਕਾਲੀ ਆਗੂ ਕਿਰਪਾਲ ਸਿੰਘ ਗੇਰਾ ਅਤੇ ਬੀ ਕੇ ਯੂ ਕਾਦੀਆਂ ਦੇ ਆਗੂ ਲਖਵੀਰ ਸਿੰਘ ਸਮੇਤ ਹੋਰ ਕਿਸਾਨਾਂ ਨੇ ਕੀਤੀ। ਕਿਸਾਨਾਂ ਨੇ ਦੱਸਿਆ ਕਿ ਇਲਾਕਾ ਰੇਤਲਾ ਹੋਣ ਕਰਕੇ ਫ਼ਸਲਾਂ ਲਈ ਵੱਧ ਪਾਣੀ ਦੀ ਲੋੜ ਹੈ ਪਰ ਬਿਜਲੀ ਬੰਦ ਹੋਣ ਕਾਰਨ ਫ਼ਸਲਾਂ ਸੁੱਕ ਰਹੀਆਂ ਹਨ। ਜਦੋਂ ਕਿਸਾਨ ਬਿਜਲੀ ਦਫ਼ਤਰ ਗਏ ਤਾਂ ਅਧਿਕਾਰੀਆਂ ਨੇ ਗੇਟ ਬੰਦ ਕਰ ਲਿਆ। ਇਸ ਤੋਂ ਭੜਕੇ ਲੋਕਾਂ ਨੇ ਮੁਕੇਰੀਆਂ-ਤਲਵਾੜਾ ਮਾਰਗ ਜਾਮ ਕਰ ਦਿੱਤਾ। ਪੁਲੀਸ ਤੇ ਵਧੀਕ ਨਿਗਰਾਨ ਇੰਜਨੀਅਰ ਗੁਰਪ੍ਰਤਾਪ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਸਪਲਾਈ ਬਹਾਲ ਹੋਣ ਮਗਰੋਂ ਹੀ ਕਿਸਾਨਾਂ ਨੇ ਜਾਮ ਖੋਲ੍ਹਿਆ। ਜੇ ਈ ਰੂਪ ਲਾਲ ਨੇ ਸਪੱਸ਼ਟ ਕੀਤਾ ਕਿ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਮੱਸਿਆ ਆਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਦਰਵਾਜ਼ਾ ਖੁੱਲ੍ਹਾ ਸੀ ਪਰ ਸਬ ਸਟੇਸ਼ਨ ਦਾ ਗੇਟ ਬੰਦ ਸੀ।

Advertisement
Advertisement
×