DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਗਜ਼ ਮਿੱਲ ਦੇ ਪ੍ਰਦੂਸ਼ਣ ਵਿਰੁੱਧ ਪੋਸੀ ਵਾਸੀ ਇਕਜੁੱਟ

ਲੋਕ ਹੋ ਰਹੇ ਨੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ

  • fb
  • twitter
  • whatsapp
  • whatsapp
featured-img featured-img
ਮਿੱਲ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਪਿੰਡ ਪੋਸੀ ਦੇ ਵਸਨੀਕ।
Advertisement

ਸਥਾਨਕ ਤਹਿਸੀਲ ਦੇ ਕਸਬਾ ਸੈਲਾ ਖੁਰਦ ਵਿੱਚ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਕੁਆਂਟਮ ਕਾਗਜ਼ ਮਿੱਲ ਵੱਲੋਂ ਇਲਾਕੇ ਦੇ ਪਿੰਡਾਂ ਨੂੰ ਕਥਿਤ ਦੂਸ਼ਿਤ ਕਰਨ ਦੇ ਵਿਰੋਧ ਲੋਕਾਂ ਦਾ ਰੋਹ ਵਧ ਰਿਹਾ ਹੈ। ਇਸ ਸਬੰਧੀ ਅੱਜ ਪਿੰਡ ਪੋਸੀ ਵਿੱਚ ਲੋਕਾਂ ਦਾ ਭਰਵਾਂ ਇਕੱਠ ਹੋਇਆ। ਇਸ ਮੌਕੇ ਇਲਾਕਾ ਵਾਸੀਆਂ ਨੇ ਕਿਹਾ ਕਿ ਮਿੱਲ ਦੇ ਪ੍ਰਦੂਸ਼ਣ ਕਾਰਨ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਪਰ ਪ੍ਰਸ਼ਾਸਨ ਇਸ ਵਰਤਾਰੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਿਹਾ।

ਇਸ ਮੌਕੇ ਪਿੰਡ ਵਾਸੀ ਸ਼ਾਮ ਸੁੰਦਰ, ਮੋਹਨ ਲਾਲ, ਕਰਨਵੀਰ ਸਿੰਘ,ਸੰਜੀਵ ਕੁਮਾਰ ਬੌਬੀ, ਰਿੰਕੂ ਚਾਂਦਪੁਰੀ ਨੇ ਦੱਸਿਆ ਕਿ ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿੱਲ ਨੇ ਇਲਾਕੇ ਵਿੱਚ ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਬੇਹੱਦ ਦੁਖੀ ਹਨ। ਉਨ੍ਹਾਂ ਦੱਸਿਆ ਕਿ ਪੇਪਰ ਮਿਲ ਦੇ ਪ੍ਰਬੰਧਕਾਂ ਵੱਲੋਂ ਧਰਤੀ ਹੇਠ ਜ਼ਹਿਰੀਲੇ ਕੈਮੀਕਲ ਵਾਲਾ ਪਾਣੀ ਪਾਉਣ ਦੇ ਨਾਲ ਉਨ੍ਹਾਂ ਦੀ ਮੋਟਰਾਂ ਵਿੱਚ ਜ਼ਹਿਰੀਲਾ ਪਾਣੀ ਆ ਰਿਹਾ ਹੈ ਅਤੇ ਹਵਾ ਵਿੱਚ ਕੈਮੀਕਲ ਵਾਲਾ ਬਦਬੂਦਾਰ ਧੂੰਆਂ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਦਮਾ, ਕਾਲਾ ਪੀਲੀਆ, ਕੈਂਸਰ ਅਤੇ ਸਾਹ ਦੀਆਂ ਬਿਮਾਰੀਆਂ ਲੱਗ ਚੁੱਕੀਆ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਜੱਸੋਵਾਲ ਪਿੰਡ ਦੀ ਹੱਦ ਵਿੱਚ ਸਥਾਪਤ ਇਸ ਮਿੱਲ ਨੇ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਪ੍ਰਦੂਸ਼ਿਤ ਮਾਹੌਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਿੱਲ ਦੀ ਸਥਾਪਤੀ ਮੌਕੇ ਖੇਤਰ ਦੇ ਲੋਕਾਂ ਨੂੰ ਰੁਜ਼ਗਾਰ ਮਿਲਣ ਦਾ ਸਬਜ਼ਬਾਗ ਦਿਖਾਇਆ ਗਿਆ ਸੀ ਪਰ ਮਿੱਲ ਵਿਚ ਪੰਜਾਬ ਦੇ ਮੁਲਾਜ਼ਮਾਂ ਦੀ ਥਾਂ ਯੂ ਪੀ, ਬਿਹਾਰ, ਹਿਮਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਲੋਕਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਸਰਕਾਰ ਤੇ ਸਬੰਧਿਤ ਵਿਭਾਗ ਨੇ ਪੇਪਰ ਮਿੱਲ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ’ਤੇ ਰੋਕ ਨਾ ਲਾਈ ਤਾਂ ਉਹ ਇਲਾਕਾ ਵਾਸੀ ਵੱਡੇ ਸੰਘਰਸ਼ ਦੀ ਰੂਪ ਰੇਖਾ ਬਣਾ ਰਹੇ ਹਨ। ਇਸ ਸਬੰਧੀ ਮਿੱਲ ਪ੍ਰਬੰਧਕ ਅਜੇਸ਼ ਗੁਪਤਾ ਨੇ ਦੱਸਿਆ ਕਿ ਕੈਮੀਕਲ ਲੋਟ ਖਰਾਬ ਹੋਣ ਦੇ ਨਾਲ ਬਦਬੂ ਦੀ ਸਮੱਸਿਆ ਆ ਰਹੀ ਸੀ ਜਿਸ ਨੂੰ ਠੀਕ ਕੀਤਾ ਜਾ ਚੁੱਕਾ ਹੈ।

Advertisement

Advertisement
Advertisement
×