DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Poor Conditions Due to Incomplete Street Construction: ਪ੍ਰੇਮ ਨਗਰ ਦੇ ਵਾਸੀ ਦੂਸ਼ਿਤ ਪਾਣੀ ’ਚੋਂ ਲੰਘਣ ਲਈ ਮਜਬੂਰ

ਸੀਵਰੇਜ ਓਵਰਫਲੋਅ ਕਾਰਨ ਬਿਮਾਰੀਆਂ ਦਾ ਖ਼ਤਰਾ; ਤਿੰਨ ਮਹੀਨਿਆਂ ਤੋਂ ਗਲੀ ਪੁੱਟੀ

  • fb
  • twitter
  • whatsapp
  • whatsapp
featured-img featured-img
ਪ੍ਰੇਮ ਨਗਰ ਦੀ ਗਲੀ ਵਿੱਚ ਖੜ੍ਹਾ ਦੂਸ਼ਿਤ ਪਾਣੀ।
Advertisement

ਇਥੋਂ ਦੇ ਖੇੜਾ ਰੋਡ ਸਥਿਤ ਵਾਰਡ ਨੰਬਰ 21 ਦੇ ਮੁਹੱਲਾ ਪ੍ਰੇਮ ਨਗਰ ਦੀ ਗਲੀ ਨੰਬਰ 6 ਦੇ ਵਾਸੀ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਨਿਰਮਾਣ ਲਈ ਪੁੱਟੀ ਗਈ ਗਲੀ ਦਾ ਕਰੀਬ 70-80 ਫੁੱਟ ਹਿੱਸਾ ਅੱਜ ਵੀ ਅਧੂਰਾ ਪਿਆ ਹੈ। ਹਾਲਾਤ ਇਹ ਹਨ ਕਿ ਪੁੱਟੀ ਹੋਈ ਗਲੀ ਵਿੱਚ ਮਲਬਾ ਪਿਆ ਹੋਣ ਦੇ ਨਾਲ-ਨਾਲ ਸੀਵਰੇਜ ਦਾ ਪਾਣੀ ਵੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਦੂਸ਼ਿਤ ਪਾਣੀ ਵਿੱਚੋਂ ਲੰਘ ਕੇ ਆਉਣਾ-ਜਾਣਾ ਪੈ ਰਿਹਾ ਹੈ।

ਸਥਾਨਕ ਵਾਸੀ ਅਵਨਿੰਦਰ ਸਿੰਘ, ਰਾਮ ਨਰੇਸ਼, ਸੋਨਾ, ਮਨੋਜ, ਲਖੀ ਰਾਮ, ਜਨਕੋ, ਪ੍ਰੀਤੀ, ਰਾਜਿੰਦਰ ਸਿੰਘ, ਨਰੇਸ਼ ਖਡੂਜਾ ਨੇ ਦੱਸਿਆ ਕਿ 21 ਜੂਨ ਨੂੰ ਗਲੀ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰ ਵੱਲੋਂ ਗਲੀ ਦੇ ਉਸ ਹਿੱਸੇ ਨੂੰ ਵੀ ਨਵਾਂ ਬਣਾ ਦਿੱਤਾ ਗਿਆ, ਜਿਸ ਦੀ ਹਾਲਤ ਠੀਕ ਸੀ, ਜਦਕਿ ਸਭ ਤੋਂ ਵੱਧ ਖਸਤਾ ਹਾਲ ਹਿੱਸਾ ਪੁੱਟ ਕੇ ਕੰਮ ਅੱਧ ਵਿਚਕਾਰ ਹੀ ਛੱਡ ਦਿੱਤਾ ਗਿਆ। ਤਿੰਨ ਮਹੀਨੇ ਬੀਤਣ ਦੇ ਬਾਵਜੂਦ ਇੱਥੋਂ ਮਲਬਾ ਤੱਕ ਨਹੀਂ ਚੁੱਕਿਆ ਗਿਆ। ਸੀਵਰੇਜ ਓਵਰਫਲੋਅ ਹੋਣ ਕਾਰਨ ਗਲੀ ਵਿੱਚ ਦੂਸ਼ਿਤ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਬਦਬੂ ਕਾਰਨ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰ ਪੀਣ ਵਾਲੇ ਪਾਣੀ ਵਿੱਚ ਵੀ ਸੀਵਰੇਜ ਦਾ ਪਾਣੀ ਮਿਲ ਕੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਗਲੀ ਦੀ ਖਸਤਾ ਹਾਲਤ ਕਾਰਨ ਐਂਬੂਲੈਂਸ ਵੀ ਅੰਦਰ ਨਹੀਂ ਪਹੁੰਚ ਸਕਦੀ।

Advertisement

ਜਲਦ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ: ਐੱਸ ਡੀ ਓ

ਵਾਰਡ ਕੌਂਸਲਰ ਪਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ, ਮੇਅਰ, ਨਿਗਮ ਕਮਿਸ਼ਨਰ ਅਤੇ ਐੱਸ ਡੀ ਓ ਸੌਰਭ ਸੰਧੂ ਨੂੰ ਤਸਵੀਰਾਂ ਭੇਜ ਕੇ ਅਤੇ ਫੋਨ ਰਾਹੀਂ ਮਾਮਲੇ ਤੋਂ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਡਾ. ਚੱਬੇਵਾਲ ਵੱਲੋਂ ਨਿਗਮ ਕਮਿਸ਼ਨਰ ਨੂੰ ਕੰਮ ਜਲਦ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਇਸ ਦੇ ਬਾਵਜੂਦ ਕੰਮ ਵਿੱਚ ਦੇਰੀ ਹੋ ਰਹੀ ਹੈ। ਐੱਸ ਡੀ ਓ ਸੌਰਭ ਸੰਧੂ ਨੇ ਦੱਸਿਆ ਕਿ ਠੇਕੇਦਾਰ ਦੇ ਪਰਿਵਾਰ ਵਿੱਚ ਬਿਮਾਰੀ ਕਾਰਨ ਕੰਮ ਲੇਟ ਹੋਇਆ। ਹੁਣ ਹਾਲਾਤ ਠੀਕ ਹਨ ਅਤੇ ਜਲਦ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।

Advertisement
Advertisement
×