DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

MLA Raman Arora ਨੂੰ ਸੁਰੱਖਿਆ ਮਿਲਣ ’ਤੇ ਸਿਆਸਤ ਭਖ਼ੀ

ਹਲਕਾ ਇੰਚਾਰਜ ਕੋਹਲੀ ਦੀ ਕਾਰਗੁਜ਼ਾਰੀ ’ਤੇ ਲੱਗਿਆ ਪ੍ਰਸ਼ਨ ਚਿੰਨ੍ਹ: ਵਿਧਾਇਕ ਦੇ ਸਮਰਥਕਾਂ ਨੇ ਲੱਡੂ ਵੰਡੇ

  • fb
  • twitter
  • whatsapp
  • whatsapp
featured-img featured-img
ਜਲੰਧਰ ਵਿੱਚ ਸ਼ਨਿਚਰਵਾਰ ਨੂੰ ਿਵਧਾਇਕ ਰਮਨ ਅਰੋੜਾ ਨਾਲ ਜਾਂਦੇ ਹੋਏ ਪੰਜਾਬ ਪੁਲੀਸ ਦੇ ਸੁਰੱਖਿਆ ਮੁਲਾਜ਼ਮ। -ਫੋਟੋ: ਮਲਕੀਅਤ ਸਿੰਘ
Advertisement

ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਪਿਛਲੇ ਸਾਲ ਤੋਂ ਵਿਜੀਲੈਂਸ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਵਿਧਾਇਕ ਰਮਨ ਅਰੋੜਾ ਦੀ ਸੁਰੱਖਿਆ ਸਰਕਾਰ ਨੇ ਵਾਪਸ ਕਰ ਦਿੱਤੀ ਹੈ। 354 ਦਿਨਾਂ ਬਾਅਦ ਵਿਧਾਇਕ ਨੂੰ ਸੁਰੱਖਿਆ ਵਾਪਸ ਮਿਲੀ ਹੈ। ਵਿਧਾਇਕ ਨੂੰ ਸੁਰੱਖਿਆ ਵਾਪਸ ਮਿਲਣ ਨਾਲ ਇੱਥੇ ਸਿਆਸੀ ਗਲਿਆਰਿਆਂ ਵਿੱਚ ਸਿਆਸਤ ਭਖ ਗਈ ਹੈ। ਸਭ ਦੇ ਮਨ ’ਚ ਵੱਡਾ ਸਵਾਲ ਇਹ ਹੈ ਕਿ ਕੀ ਇਹ ਵਿਧਾਇਕ ਦੀ ਸੈਂਟਰਲ ਹਲਕੇ ਦੀ ਸਿਆਸਤ ’ਚ ਵਾਪਸੀ ਦਾ ਸੰਕੇਤ ਹੈ। ਜੇ ਅਜਿਹਾ ਹੈ ਤਾਂ ਫਿਰ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ ਸਿਆਸੀ ਮੈਦਾਨ ’ਚ ਸਿੱਧੇ ਤੌਰ ’ਤੇ ਉਤਰਨ ਵਾਲੇ ‘ਆਪ’ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਦਾ ਕੀ ਬਣੇਗਾ। ਉਧਰ, ਪਿਛਲੇ ਦਿਨਾਂ ਵਿਚ ‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਰਾਘਵ ਚੱਢਾ ਨਾਲ ਰਲ ਕੇ ਭਾਜਪਾ ’ਚ ਚਲੇ ਗਏ ਹਨ। ਅਸ਼ੋਕ ਮਿੱਤਲ ਦੀ ਜਲੰਧਰ ’ਚ ‘ਆਪ’ ਸਿਆਸਤ ਵਿਚ ਮਹੱਤਵਪੂਰਨ ਭੂਮਿਕਾ ਰਹੀ ਹੈ। ਨਿਤਿਨ ਕੋਹਲੀ ਦਾ ਸਿਆਸੀ ਗੁਰੂ ਅਸ਼ੋਕ ਮਿੱਤਲ ਨੂੰ ਹੀ ਮੰਨਿਆ ਜਾਂਦਾ ਹੈ। ਨਿਤਿਨ ਕੋਹਲੀ ਨੂੰ ‘ਆਪ’ ਵਿਚ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ਸੈਂਟਰਲ ਹਲਕੇ ਦੀ ਕਮਾਨ ਸੌਂਪਣ ਪਿੱਛੇ ਵੱਡੀ ਭੂਮਿਕਾ ਅਸ਼ੋਕ ਮਿੱਤਲ ਦੀ ਰਹੀ ਸੀ। ਹਾਲਾਂਕਿ ਇਕ ਦਿਨ ਪਹਿਲਾਂ ਹੀ ਨਿਤਿਨ ਕੋਹਲੀ ਅਤੇ ਮੇਅਰ ਵਨੀਤ ਧੀਰ ਦਿੱਲੀ ਵਿਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮਿਲੇ ਸਨ ਪਰ ਇਕ ਦਿਨ ਬਾਅਦ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੇ ਸੈਂਟਰਲ ਹਲਕੇ ਦੇ ਵਿਧਾਇਕ ਦੀ ਸੁਰੱਖਿਆ ਵਾਪਸ ਹੋਣ ਨਾਲ ਸਿਆਸਤ ਜ਼ਰੂਰ ਭਖ ਗਈ ਹੈ। ਸੁਰੱਖਿਆ ਵਾਪਸ ਮਿਲਣ ਮਗਰੋਂ ਵਿਧਾਇਕ ਅਰੋੜਾ ਦੇ ਸਮਰਥਕਾਂ ਨੇ ਲੱਡੂ ਵੰਡੇ। ਇਸ ਦੌਰਾਨ, ਵਿਧਾਇਕ ਨੇ ਵੀ ਪਹਿਲੀ ਵਾਰ ਵਿਧਾਨ ਸਭਾ ਸੈਸ਼ਨ ਦੌਰਾਨ ਦੀ ਤਸਵੀਰ ਫੇਸਬੁੱਕ ’ਤੇ ਸਾਂਝੀ ਕਰ ਕੇ ਇਸ ਮਾਮਲੇ ਨੂੰ ਹੋਰ ਭਖਾਇਆ ਹੈ।

Advertisement
Advertisement
×