DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

political protest: ਬਸਪਾ ਦਾ ਸਰਕਾਰ ਵਿਰੁੱਧ ਮੁਜ਼ਾਹਰਾ

ਇਥੋਂ ਦੀ ਨਵਾਂ ਸ਼ਹਿਰ ਰੋਡ ’ਤੇ ਬਹੁਜਨ ਸਮਾਜ ਪਾਰਟੀ ਵਲੋਂ ਰੋਸ ਧਰਨਾ ਲਾਇਆ ਗਿਆ, ਜਿਸ ਨੂੰ ਸੰਬੋਧਨ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੀ ਸਥਿਤੀ ਵਿਗੜ ਰਹੀ ਹੈ, ਨਸ਼ਾਖੋਰੀ ਵਧ...

  • fb
  • twitter
  • whatsapp
  • whatsapp
featured-img featured-img
ਬਸਪਾ ਵਲੋਂ ਲਾਏ ਧਰਨੇ ਦੌਰਾਨ ਬੈਠੇ ਆਗੂ।
Advertisement

ਇਥੋਂ ਦੀ ਨਵਾਂ ਸ਼ਹਿਰ ਰੋਡ ’ਤੇ ਬਹੁਜਨ ਸਮਾਜ ਪਾਰਟੀ ਵਲੋਂ ਰੋਸ ਧਰਨਾ ਲਾਇਆ ਗਿਆ, ਜਿਸ ਨੂੰ ਸੰਬੋਧਨ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੀ ਸਥਿਤੀ ਵਿਗੜ ਰਹੀ ਹੈ, ਨਸ਼ਾਖੋਰੀ ਵਧ ਰਹੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 2 ਲੱਖ ਦੇ ਕਰੀਬ ਮਾਵਾਂ ਦੇ ਪੁੱਤ ਨਸ਼ਿਆਂ ਨੇ ਖਾ ਲਏ ਹਨ। ‘ਆਪ’ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਨੂੰ ਨਸ਼ਾ ਅਤੇ ਕਰਜ਼ਾ ਮੁਕਤ ਸੂਬਾ ਬਣਾਏਗੀ ਅਤੇ ਭ੍ਰਿਸ਼ਟਾਚਾਰ, ਰੇਤ ਮਾਫੀਆ ਤੇ ਡਰੱਗ ਮਾਫੀਆ ਖਤਮਾ ਕੀਤਾ ਜਾਵੇਗਾ ਪਰ ਸਰਕਾਰ ਹਰ ਖੇਤਰ ’ਚ ਬੁਰੀ ਤਰਾਂ ਫੇਲ੍ਹ ਹੋਈ ਹੈ। ਧਰਨਾਕਾਰੀਆਂ ਨੇ ਅਧਿਕਾਰੀ ਨੂੰ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਪਿੰਡ ਮੀਓਵਾਲ ਰੇਤ ਮਾਫੀਆ ਦਾ ਹੱਬ ਬਣ ਚੁੱਕਿਆ ਹੈ ਅਤੇ ਪ੍ਰਸ਼ਾਸਨ ਦੀ ਪੁਸ਼ਤਪਨਾਹੀ ਦੇ ਚਲਦਿਆਂ ਗੈਰ-ਕਨੂੰਨੀ ਰੇਤ ਕੱਢਣ ਦਾ ਕੰਮ ਦਿਨ ਰਾਤ ਬੇ-ਰੋਕ-ਟੋਕ ਜਾਰੀ ਹੈ। ਗੰਨਾਪਿੰਡ ਵਿਖੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਸਮੁੱਚੇ ਪਿੰਡ ਵਾਸੀਆਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਹਾਲਾਤ ਨਾ ਸੁਧਰਨ ’ਤੇ ਰੋਸ ਧਰਨੇ ਲਾਏ ਜਾਣਗੇ।

Advertisement

Advertisement
Advertisement
×