ਵੱਖ-ਵੱਖ ਥਾਣਿਆਂ ਦੀ ਪੁਲੀਸ ਵੱਲੋਂ ਸ਼ਰਾਬ ਸਣੇ ਕਈ ਤਸਕਰ ਗ੍ਰਿਫ਼ਤਾਰ

ਫਿਲੌਰ ਪੁਲੀਸ ਵੱਲੋਂ ਸਤਲੁਜ ਕੰਢਿਓਂ 112 ਲਿਟਰ ਨਾਜਾਇਜ਼ ਸ਼ਰਾਬ ਤੇ 3000 ਲਿਟਰ ਲਾਹਣ ਬਰਾਮਦ ਕਰਨ ਦਾ ਦਾਅਵਾ

ਵੱਖ-ਵੱਖ ਥਾਣਿਆਂ ਦੀ ਪੁਲੀਸ ਵੱਲੋਂ ਸ਼ਰਾਬ ਸਣੇ ਕਈ ਤਸਕਰ ਗ੍ਰਿਫ਼ਤਾਰ

ਸ਼ਰਾਬ ਦੀ ਚਾਲੂ ਭੱਠੀ।

ਪੱਤਰ ਪ੍ਰੇਰਕ

ਹੁਸ਼ਿਆਰਪੁਰ, 3 ਅਗਸਤ

ਸਥਾਨਕ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।

ਮਾਡਲ ਟਾਊਨ ਪੁਲੀਸ ਨੇ ਸੰਨੀ ਵਾਸੀ ਭਗਤ ਨਗਰ ਤੋਂ 31 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਥਾਣਾ ਸਦਰ ਦੀ ਪੁਲੀਸ ਨੇ ਪਿੰਡ ਅੱਜੋਵਾਲ ਦੇ ਹਰਦੀਪ ਸਿੰਘ ਕੋਲੋਂ 25 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸੇ ਦੌਰਾਨ ਬੁੱਲ੍ਹੋਵਾਲ ਪੁਲੀਸ ਨੇ ਰਮੇਸ਼ ਕੁਮਾਰ ਵਾਸੀ ਨੰਦਾਚੋਰ ਕੋੋਲੋਂ 10 ਬੋਤਲਾਂ ਸ਼ਰਾਬ ਬਾਰਮਦ ਕੀਤੀ। ਇਸੇ ਤਰ੍ਹਾਂ ਹਰਿਆਣਾ ਪੁਲੀਸ ਨੇ ਬਲਵੀਰ ਸਿੰਘ ਵਾਸੀ ਡਡਿਆਣਾ ਖੁਰਦ ਨੂੰ ਤਸਕਰੀ ਕਰਦਿਆਂ ਕਾਬੂ ਕਰ ਕੇ ਉਸ ਕੋਲੋਂ 24 ਬੋਤਲਾਂ ਸ਼ਰਾਬ ਕੀਤੀ।

ਫਗਵਾੜਾ (ਪੱਤਰ ਪ੍ਰੇਰਕ): ਸਤਨਾਮਪੁਰਾ ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਪਾਸੋਂ ਨਾਜਾਇਜ਼ ਸ਼ਰਾਬ ਦੀਆਂ 14 ਬੋਤਲਾਂ ਬਰਾਮਦ ਕੀਤੀਆਂ ਹਨ। ਮੁਲਜ਼ਮ ਖਿ਼ਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਏਐੱਸਆਈ ਬਿੰਦਰਪਾਲ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਪਿੰਡ ਠੱਕਰਕੀ ਨੇੜਿਉਂ ਐਕਟਿਵਾ ਸਵਾਰ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 14 ਬੋਤਲਾਂ ਸ਼ਰਾਬ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਸਤਪਾਲ ਵਾਸੀ ਪਿੰਡ ਠੱਕਰਕੀ ਵਜੋਂ ਹੋਈ ਹੈ।

ਇਸੇ ਦੌਰਾਨ ਪਿੰਡੀ ਪੁਲੀਸ ਨੇ ਪਿੰਡ ਰਾਣੀਪੁਰ ਰਾਜਪੂਤਾ ਲਾਗਿਉਂ 40 ਬੋਤਲਾਂ ਸ਼ਰਾਬ ਬਰਾਮਦ ਕਰਕੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ ਜਦੋਂਕਿ ਮੁਲਜ਼ਮ ਫ਼ਰਾਰ ਹੋ ਗਏ। ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਰਾਣੀਪੁਰ ਰਾਜਪੂਤਾਂ ਨੇੜੇ ਗਸ਼ਤ ਦੌਰਾਨ ਪੁੱਜੀ ਤਾਂ ਉੱਥੋਂ ਦੋ ਮੋਨੇ ਨੌਜਵਾਨ ਖੜ੍ਹੇ ਸੀ ਜੋ ਪੁਲੀਸ ਨੂੰ ਦੇਖ ਕੇ ਫ਼ਰਾਰ ਹੋ ਗਏ ਜਦਕਿ ਉਨ੍ਹਾਂ ਦੇ ਬੈਂਗ ’ਚੋਂ 40 ਬੋਤਲਾਂ ਸ਼ਰਾਬ ਬਰਾਮਦ ਹੋਈ।

ਫਿਲੌਰ (ਪੱਤਰ ਪ੍ਰੇਰਕ): ਸਬ ਡਿਵੀਜ਼ਨ ਦੇ ਵੱਖ-ਵੱਖ ਥਾਣਿਆਂ ਦੀ ਪੁਲੀਸ ਵੱਲੋਂ ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ ਕਰਨ ਦੇ ਕਈ ਕੇਸ ਦਰਜ ਕੀਤੇ ਗਏ ਹਨ। ਡੀਐੱਸਪੀ ਦਵਿੰਦਰ ਅਤਰੀ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ’ਚ ਕਈ ਥਾਵਾਂ ’ਤੇ ਛਾਪੇ ਮਾਰ ਕੇ ਨਾਜਾਇਜ਼ ਸ਼ਰਾਬ ਬਰਾਮਦ ਕਰਨ ਤੋਂ ਇਲਾਵਾ ਸਤਲੁਜ ਦਰਿਆ ’ਚ ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਸਤਲੁਜ ਕੰਢੇ ਪਿੰਡ ਭੋਡੇ ਨੇੜੇ ਕੀਤੇ ਇੱਕ ਰੇਡ ਦੌਰਾਨ 112 ਲੀਟਰ ਨਜਾਇਜ਼ ਸ਼ਰਾਬ ਅਤੇ 3000 ਲੀਟਰ ਲਾਹਣ ਅਤੇ ਦੋ ਡਰੰਮ ਲੋਹਾ ਬਰਮਾਦ ਕੀਤੇ ਗਏ ਹਨ। ਇਸੇ ਤਰ੍ਹਾਂ ਰਾਕੇਸ਼ ਕੁਮਾਰ ਵਾਸੀ ਮੀਓਵਾਲ ਪਾਸੋਂ 9 ਬੋਤਲਾਂ, ਗੁਰਦੀਪ ਸਿੰਘ ਦੀਪਾ ਵਾਸੀ ਮਾਓ ਸਾਹਿਬ ਪਾਸੋਂ 9 ਬੋਤਲਾਂ, ਦਿਲਬਾਗ ਸਿੰਘ ਵਾਸੀ ਪਿੰਡ ਗੰਨਾਪਿੰਡ ਪਾਸੋਂ 8 ਬੋਤਲਾਂ, ਹਰਿੰਦਰ ਕੁਮਾਰ ਵਾਸੀ ਗੰਨਾ ਪਿੰਡ ਪਾਸੋਂ 9 ਬੋਤਲਾਂ, ਗੁਰਮੀਤ ਰਾਮ ਵਾਸੀ ਗੰਨਾ ਪਿੰਡ ਪਾਸੋਂ 40 ਬੋਤਲਾਂ ਤੇ ਥਾਣਾ ਗੁਰਾਇਆ ’ਚ ਸੁਖਵੀਰ ਸਿੰਘ ਵਾਸੀ ਪਿੰਡ ਢੰਡਵਾੜ ਤੋਂ 9 ਬੋਤਲਾਂ, ਥਾਣਾ ਬਿਲਗਾ ’ਚ ਨਿਸ਼ਾਨ ਸਿੰਘ ਵਾਸੀ ਸੰਗੋਵਾਲ ਪਾਸੋਂ 9 ਬੋਤਲਾਂ, ਸ਼ਰਾਬ ਬਰਮਾਦ ਕਰਕੇ ਗਿ੍ਰਫਤਾਰ ਕਰ ਲਿਆ ਗਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All