ਹਾਦਸੇ ਵਿੱਚ ਪੁਲੀਸ ਇੰਸਪੈਕਟਰ ਦੀ ਮੌਤ
ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਬੱਸ ਦੀ ਲਪੇਟ ’ਚ ਆਉਣ ਨਾਲ ਪੁਲੀਸ ਇੰਸਪੈਕਟਰ ਦੀ ਮੌਤ ਹੋ ਗਈ। ਪਿੰਡ ਲੱਖਪੁਰ ਵਾਸੀ ਨਿਰਮਲਜੀਤ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਵੱਲ ਜਾ ਰਹੇ ਸਨ ਤਾਂ ਰਸਤੇ ’ਚ ਇੱਕ ਵਿਅਕਤੀ ਬੱਸ ਦੀ ਲਪੇਟ ’ਚ ਆ...
Advertisement
ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਬੱਸ ਦੀ ਲਪੇਟ ’ਚ ਆਉਣ ਨਾਲ ਪੁਲੀਸ ਇੰਸਪੈਕਟਰ ਦੀ ਮੌਤ ਹੋ ਗਈ। ਪਿੰਡ ਲੱਖਪੁਰ ਵਾਸੀ ਨਿਰਮਲਜੀਤ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਵੱਲ ਜਾ ਰਹੇ ਸਨ ਤਾਂ ਰਸਤੇ ’ਚ ਇੱਕ ਵਿਅਕਤੀ ਬੱਸ ਦੀ ਲਪੇਟ ’ਚ ਆ ਕੇ ਸੜਕ ’ਤੇ ਡਿੱਗਿਆ ਹੋਇਆ ਸੀ। ਮ੍ਰਿਤਕ ਦੀ ਪਛਾਣ ਇੰਸਪੈਕਟਰ ਰਾਜਵਿੰਦਰ ਸਿੰਘ ਵਾਸੀ ਖੁਸ਼ਹਾਲਪੁਰ (ਹੁਸ਼ਿਆਰਪੁਰ) ਵਜੋਂ ਹੋਈ ਹੈ, ਜੋ ਪੀ ਏ ਪੀ ਜਲੰਧਰ ’ਚ ਤਾਇਨਾਤ ਸਨ।
Advertisement
Advertisement
×

