DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Police Crackdown: ਪੁਲੀਸ ਨੇ ਵਿਖਾਵਾਕਾਰੀ ਹਿਰਾਸਤ ਵਿੱਚ ਲੈ ਕੇ ਥਾਣੇ ਡੱਕੇ

ਕਾਰਕੁਨਾਂ ਨੇ ਗੁਰੂ ਨਾਨਕ ਮਿਸ਼ਨ ਚੌਕ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ

  • fb
  • twitter
  • whatsapp
  • whatsapp
featured-img featured-img
ਦੀਨਾਨਗਰ ਵਿੱਚ ਵਿਖਾਵਾਕਾਰੀ ਨੂੰ ਨਿਰਦੇਸ਼ ਦਿੰਦੇ ਡੀ ਐੱਸ ਪੀ ਰਾਜਿੰਦਰ ਮਿਨਹਾਸ।
Advertisement

ਪੰਜਾਬ ਬੰਦ ਦੇ ਸੱਦੇ ਨੂੰ ਦੋਆਬਾ ਖੇਤਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇੱਥੇ ਦਿਨ ਦੇ ਪਹਿਲੇ ਅੱਧ ਦੌਰਾਨ ਜ਼ਿਆਦਾਤਰ ਬਾਜ਼ਾਰ ਬੰਦ ਰਹੇ। ਕੁਝ ਥਾਵਾਂ ’ਤੇ ਇਕੱਠੇ ਹੋਏ ਨੌਜਵਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੂੰ ਪੁਲੀਸ ਨੇ ਤੁਰੰਤ ਉੱਥੋਂ ਹਟਾ ਦਿੱਤਾ ਅਤੇ ਹਿਰਾਸਤ ਵਿੱਚ ਲੈ ਕੇ ਥਾਣਿਆਂ ਵਿੱਚ ਭੇਜ ਦਿੱਤਾ। ਕਾਰਕੁਨਾਂ ਨੇ ਸਵੇਰੇ ਕਰੀਬ 9.30 ਵਜੇ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਤਿੰਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜਲੰਧਰ ਦੇ ਪੁਲੀਸ ਕਮਿਸ਼ਨਰ ਸਤਿੰਦਰ ਸਿੰਘ ਅਤੇ ਡਿਪਟੀ ਕਮਿਸ਼ਨਰ ਆਫ਼ ਪੁਲੀਸ ਏ ਐੱਸ ਵਾਰੀਅਰ ਮੌਕੇ ‘ਤੇ ਪਹੁੰਚੇ ਅਤੇ ਕਾਰਕੁਨਾਂ ਨੂੰ ਅਜਿਹੀ ਕੋਸ਼ਿਸ਼ ਨਾ ਕਰਨ ਲਈ ਸਮਝਾਇਆ। ਹਰਜਿੰਦਰ ਸਿੰਘ ਜਿੰਦਾ ਸਣ ਤਿੰਨ ਕਾਰਕੁਨਾਂ ਨੂੰ ਮੌਕੇ ਤੋਂ ਹੀ ਖਿੱਚ ਕੇ ਬੱਸ ਵਿੱਚ ਬਿਠਾ ਦਿੱਤਾ ਗਿਆ ਅਤੇ ਹਿਰਾਸਤ ਵਿੱਚ ਲੈ ਲਿਆ ਗਿਆ। ਇਸੇ ਤਰ੍ਹਾਂ ਦੀ ਕਾਰਵਾਈ ਫਗਵਾੜਾ-ਜਲੰਧਰ ਰਾਸ਼ਟਰੀ ਰਾਜਮਾਰਗ ‘ਤੇ ਵੀ ਦੇਖਣ ਨੂੰ ਮਿਲੀ, ਜਿੱਥੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜ਼ਿਲ੍ਹਾ ਪ੍ਰਧਾਨ ਸੁਖਵੀਰ ਸਿੰਘ ਕੁੱਕੜ ਪਿੰਡ ਦੀ ਅਗਵਾਈ ਵਿੱਚ ਕਾਰਕੁਨ ਇਕੱਠੇ ਹੋਏ ਸਨ ਅਤੇ ਉਨ੍ਹਾਂ ਨੇ ਹਾਈਵੇਅ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਉਨ੍ਹਾਂ ਨੂੰ ਗੱਲਬਾਤ ਲਈ ਸਰਵਿਸ ਲੇਨ ’ਤੇ ਲੈ ਆਈ। ਉਨ੍ਹਾਂ ਨੂੰ ਸਰਵਿਸ ਲੇਨ ‘ਤੇ ਵੀ ਧਰਨਾ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਿਹੜੇ ਲੋਕ ਉੱਥੋਂ ਹਟਣ ਲਈ ਤਿਆਰ ਨਹੀਂ ਹੋਏ, ਉਨ੍ਹਾਂ ਸਾਰਿਆਂ ਨੂੰ ਪੁਲੀਸ ਬੱਸ ਵਿੱਚ ਬਿਠਾ ਕੇ ਲਿਜਾਇਆ ਗਿਆ। ਇਸ ਘਟਨਾ ਤੋਂ ਬਾਅਦ ਕਈ ਲੋਕਾਂ ਨੇ ਦਿੱਲੀ ਅਤੇ ਪੰਜਾਬ ਵਿੱਚ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਦੀ ਕਾਰਵਾਈ ਵਿੱਚ ਸਮਾਨਤਾਵਾਂ ਦੇਖੀਆਂ।

ਵਿਖਾਵਾਕਾਰੀਆਂ ਅਤੇ ਡੀ ਐੱਸ ਪੀ ਵਿੱਚ ਤਕਰਾਰ ਹੋਈ

ਗੁਰਦਾਸਪੁਰ/ਦੀਨਾਨਗਰ (ਕੇ ਪੀ ਸਿੰਘ):  ਪੰਜਾਬ ਬੰਦ ਨੂੰ ਗੁਰਦਾਸਪੁਰ ਅਤੇ ਦੀਨਾਨਗਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਵਪਾਰ ਮੰਡਲ ਵੱਲੋਂ ਇਸ ਬੰਦ ਦਾ ਸਮਰਥਨ ਕੀਤੇ ਜਾਣ ਤੋਂ ਬਾਅਦ ਗੁਰਦਾਸਪੁਰ ਅਤੇ ਦੀਨਾਨਗਰ ਵਿੱਚ ਦੁਕਾਨਦਾਰਾਂ ਨੇ ਸਵੇਰ ਤੋਂ ਹੀ ਦੁਕਾਨਾਂ ਨਹੀਂ ਖੋਲੀਆਂ । ਫਿਰ ਵੀ ਰੋਸ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਨਾਲ ਕੁਝ ਦੁਕਾਨਦਾਰਾਂ ਦੀ ਦੁਕਾਨਾਂ ਬੰਦ ਕਰਨ ਨੂੰ ਲੈ ਕੇ ਬਹਿਸ ਵੀ ਹੁੰਦੀ ਦਿਖਾਈ ਦਿੱਤੀ । ਉੱਧਰ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਗੁਰਦਾਸਪੁਰ ਵਿੱਚ ਰੋਸ ਮਾਰਚ ਕੱਢਿਆ ਗਿਆ। ਦੀਨਾ ਨਗਰ ਵਿੱਚ ਬੈਂਕ ਅਤੇ ਸ਼ਰਾਬ ਦਾ ਠੇਕਾ ਜਬਰਨ ਬੰਦ ਕਰਵਾਉਣ ਨੂੰ ਲੈ ਕੇ ਵਿਖਾਵਾਕਾਰੀਆਂ ਅਤੇ ਡੀ ਐੱਸ ਪੀ ਰਾਜਿੰਦਰ ਮਿਨਹਾਸ ਵਿੱਚ ਤਕਰਾਰ ਵੀ ਹੋਈ। ਪ੍ਰਦਰਸ਼ਨਕਾਰੀਆਂ ਕਹਿਣਾ ਹੈ ਕਿ ਪਰਵਿੰਦਰ ਝੋਟਾ ਕਤਲ ਮਾਮਲੇ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਦੇ ਪਿੱਛੇ ਜੇਕਰ ਕਿਸੇ ਦੀ ਸਾਜ਼ਸ਼ ਹੈ ਤਾਂ ਉਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ । ਉੱਥੇ ਹੀ ਬੰਦ ਨੂੰ ਲੈ ਕੇ ਪੁਲਿਸ ਵੱਲੋਂ ਵੀ ਪ੍ਰਬੰਧ ਕੀਤੇ ਗਏ ਸਨ

Advertisement
Advertisement
×