DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

UK Punjabi Mayor: ਫਿਲੌਰ ਦੀ ਧੀ ਪੋਂਟੇਲੈਂਡ ਟਾਊਨ ਕੌਂਸਲ, ਯੂ ਕੇ ਦੀ ਪਹਿਲੀ ਪੰਜਾਬੀ ਮੇਅਰ ਬਣੀ

Nirmal Sehgal Mayor: ਪੰਜ ਸਾਲ ਪਹਿਲਾਂ ਕੌਂਸਲਰ ਵਜੋਂ ਚੁਣੀ ਗਈ ਸੀ ਨਿਰਮਲ ਸਹਿਗਲ

  • fb
  • twitter
  • whatsapp
  • whatsapp
Advertisement

ਫਿਲੌਰ ਵਿੱਚ ਜੰਮੀ ਅਤੇ ਪਲੀ, ਨਿਰਮਲ ਸਹਿਗਲ (77) ਨੂੰ ਪੋਂਟੇਲੈਂਡ ਟਾਊਨ ਕੌਂਸਲ, ਯੂਕੇ ਦੀ ਪਹਿਲੀ ਪੰਜਾਬੀ ਮੇਅਰ ਬਣਨ ਦਾ ਮਾਣ ਮਿਲਿਆ ਹੈ। ਨਿਰਮਲ ਸਹਿਗਲ ਦੇ ਪਿਤਾ ਲਾਲਾ ਈਸ਼ਵਰ ਦਾਸ ਵਢੇਰਾ ਫਿਲੌਰ ਵਿੱਚ ਸਬ-ਰਜਿਸਟਰਾਰ ਸਨ। ਉਸ ਨੇ ਆਪਣੀ ਮੁੱਢਲੀ ਸਿੱਖਿਆ ਇਥੋਂ ਦੇ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ। ਫਿਰ ਲੁਧਿਆਣਾ ਦੇ ਸਰਕਾਰੀ ਕਾਲਜ ਫਾਰ ਵਿਮੈਨ ਤੋਂ ਗ੍ਰੈਜੂਏਸ਼ਨ ਕੀਤੀ, ਡੀਏਵੀ ਕਾਲਜ, ਜਲੰਧਰ ਤੋਂ ਅੰਗਰੇਜ਼ੀ ਵਿੱਚ ਐੱਮਏ ਕੀਤੀ। ਮਾਰਚ 1969 ਵਿੱਚ, ਉਹ ਆਪਣੇ ਪਤੀ ਪੁਰਸ਼ੋਤਮ ਡੀ. ਸਹਿਗਲ ਨਾਲ ਯੂਕੇ ਚਲੀ ਗਈ, ਜਿੱਥੇ ਉਸ ਨੇ ਸ਼ੁਰੂ ਵਿੱਚ ਲਾਇਬ੍ਰੇਰੀਅਨ ਵਜੋਂ ਕੰਮ ਕੀਤਾ। ਬਾਅਦ ਵਿੱਚ ਸਮਾਜ ਸੇਵਾ ਵਿੱਚ ਸ਼ਾਮਲ ਹੋ ਕੇ, ਉਸ ਨੇ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਪ੍ਰਵਾਸੀਆਂ ਨੂੰ ਸਰਕਾਰੀ ਕੰਮ, ਅਨੁਵਾਦ, ਹਸਪਤਾਲ ਸੇਵਾਵਾਂ ਅਤੇ ਹੋਰ ਜ਼ਰੂਰੀ ਪ੍ਰਕਿਰਿਆਵਾਂ ਵਿੱਚ ਮਦਦ ਕੀਤੀ। 1980 ਵਿੱਚ ਪਰਿਵਾਰ ਨੇ ਲੀਮਿੰਗਟਨ ਪੋਸਟ ਆਫਿਸ ਦਾ ਪ੍ਰਬੰਧਨ ਸੰਭਾਲ ਲਿਆ, ਜਿੱਥੋਂ ਉਸਨੇ ਆਪਣੀ ਸਮਾਜ ਸੇਵਾ ਜਾਰੀ ਰੱਖੀ। ਨਿਊਕੈਸਲ ਵਿੱਚ ਹਿੰਦੂ ਮੰਦਰ ਦੇ ਟਰੱਸਟੀ ਅਤੇ ਉਪ-ਪ੍ਰਧਾਨ ਵਜੋਂ, ਉਸ ਨੇ ਪੰਜਾਬ ਵਿੱਚ ਹੜ੍ਹ ਰਾਹਤ ਲਈ ਲਗਭਗ 9,000 ਪੌਂਡ ਇਕੱਠੇ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।

ਨਿਰਮਲ ਸਹਿਗਲ ਪੰਜ ਸਾਲ ਪਹਿਲਾਂ ਕੌਂਸਲਰ ਵਜੋਂ ਚੁਣੀ ਗਈ ਸੀ ਅਤੇ ਪਿਛਲੇ ਸਾਲ ਬਿਨਾਂ ਵਿਰੋਧ ਦੁਬਾਰਾ ਚੁਣੀ ਗਈ ਸੀ। ਹੁਣ ਉਸ ਨੂੰ ਪੋਂਟੇਲੈਂਡ ਟਾਊਨ ਕੌਂਸਲ ਦਾ ਮੇਅਰ ਚੁਣਿਆ ਹੈ। ਉਹ ਆਪਣੀ ਸਫਲਤਾ ਲਈ ਆਪਣੇ ਮਰਹੂਮ ਪਤੀ ਦੇ ਸਮਰਥਨ ਅਤੇ ਉਤਸ਼ਾਹ ਨੂੰ ਸਿਹਰਾ ਦਿੰਦੀ ਹੈ।

Advertisement

Advertisement
Advertisement
×