DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Phagwara Sewerage Dispute: ਸੀਵਰੇਜ ਬੰਦ ਕਰਨ ਨੂੰ ਲੈ ਕੇ ਤਕਰਾਰ; ਇਕ ਜ਼ਖ਼ਮੀ

Phagwara Sewerage Dispute: ਇਥੋਂ ਦੇ ਬੰਗਾ ਰੋਡ ਉੱਤੇ ਸਥਿਤ ਵਿਸ਼ਕਰਮਾ ਕਲੋਨੀ ਵਿਚ ਸੀਵਰੇਜ ਨੂੰ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਬੰਦ ਕੀਤੇ ਜਾਣ ਕਾਰਨ ਤਕਰਾਰ ਹੋਇਆ। ਇਸ ਦਾ ਵਿਰੋਧ ਕੀਤੇ ਜਾਣ ਉੱਤੇ ਇੱਕ ਵਿਅਕਤੀ ਨੂੰ ਜ਼ਖਮੀ ਕਰਨ ਦੀ ਸੂਚਨਾ ਮਿਲੀ...

  • fb
  • twitter
  • whatsapp
  • whatsapp
Advertisement

Phagwara Sewerage Dispute: ਇਥੋਂ ਦੇ ਬੰਗਾ ਰੋਡ ਉੱਤੇ ਸਥਿਤ ਵਿਸ਼ਕਰਮਾ ਕਲੋਨੀ ਵਿਚ ਸੀਵਰੇਜ ਨੂੰ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਬੰਦ ਕੀਤੇ ਜਾਣ ਕਾਰਨ ਤਕਰਾਰ ਹੋਇਆ। ਇਸ ਦਾ ਵਿਰੋਧ ਕੀਤੇ ਜਾਣ ਉੱਤੇ ਇੱਕ ਵਿਅਕਤੀ ਨੂੰ ਜ਼ਖਮੀ ਕਰਨ ਦੀ ਸੂਚਨਾ ਮਿਲੀ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਅਰਵਿੰਦਰ ਸ਼ਰਮਾ ਨੇ ਦੱਸਿਆ ਕਿ ਉਸ ਨੂੰ ਸੀਵਰੇਜ ਨੂੰ ਗੈਰ-ਕਾਨੂੰਨੀ ਢੰਗ ਨਾਲ ਬੰਦ ਕਰਨ ਸਬੰਧੀ ਸੂਚਨਾ ਮਿਲੀ ਸੀ, ਜਿਸ ’ਤੇ ਉਹ ਮੌਕੇ ’ਤੇ ਪਹੁੰਚਿਆ। ਉੱਥੇ ਕੰਮ ਕਰ ਰਹੇ ਮਿਸਤਰੀ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਸ ਨੂੰ ਇਹ ਕੰਮ ਇਕ ਵਿਅਕਤੀ ਵੱਲੋਂ ਕਰਨ ਲਈ ਕਿਹਾ ਗਿਆ ਸੀ। ਇਸੇ ਦੌਰਾਨ ਉਹ ਵਿਅਕਤੀ ਵੀ ਮੌਕੇ ’ਤੇ ਪਹੁੰਚ ਗਿਆ ਅਤੇ ਕਥਿਤ ਤੌਰ ’ਤੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਅਰਵਿੰਦਰ ਸ਼ਰਮਾ ਅਨੁਸਾਰ ਇਸ ਦੌਰਾਨ ਉਸ ਨੇ ਆਪਣਾ ਰਿਵਾਲਵਰ ਕੱਢ ਲਿਆ। ਇਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Advertisement

Advertisement
Advertisement
×