Phagwara Road Car Crash: ਕਾਰ ਦਰੱਖਤ ’ਚ ਵੱਜੀ, ਪੁਲੀਸ ਮੁਲਾਜ਼ਮ ਦੀ ਮੌਤ
ਮਾਹਿਲਪੁਰ ਤੋਂ ਫਗਵਾੜਾ ਨੂੰ ਜਾਣ ਵਾਲੀ ਸੜਕ ‘ਤੇ ਪੈਂਦੇ ਪਿੰਡ ਭਾਰਟਾ ਗਣੇਸ਼ਪੁਰ ਕੋਲ ਲੰਘੀ ਦੇਰ ਰਾਤ ਕਾਰ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਟਕਰਾ ਗਈ। ਇਸ ਕਾਰਨ ਕਾਰ ਡਰਾਈਵਰ ਮਨਦੀਪ ਸਿੰਘ (29) ਪੁੱਤਰ ਜਸਵਿੰਦਰ ਸਿੰਘ ਵਾਸੀ ਠੁਆਣਾ ਦੀ ਮੌਤ ਹੋ ਗਈ।...
Advertisement
ਮਾਹਿਲਪੁਰ ਤੋਂ ਫਗਵਾੜਾ ਨੂੰ ਜਾਣ ਵਾਲੀ ਸੜਕ ‘ਤੇ ਪੈਂਦੇ ਪਿੰਡ ਭਾਰਟਾ ਗਣੇਸ਼ਪੁਰ ਕੋਲ ਲੰਘੀ ਦੇਰ ਰਾਤ ਕਾਰ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਟਕਰਾ ਗਈ। ਇਸ ਕਾਰਨ ਕਾਰ ਡਰਾਈਵਰ ਮਨਦੀਪ ਸਿੰਘ (29) ਪੁੱਤਰ ਜਸਵਿੰਦਰ ਸਿੰਘ ਵਾਸੀ ਠੁਆਣਾ ਦੀ ਮੌਤ ਹੋ ਗਈ। ਮ੍ਰਿਤਕ ਪੁਲੀਸ ਮੁਲਾਜ਼ਮ, ਪੁਲੀਸ ਅਕੈਡਮੀ ਜਹਾਨਖੇਲਾਂ (ਹੁਸ਼ਿਆਰਪੁਰ) ਵਿੱਚ ਤਾਇਨਾਤ ਸੀ। ਮੁਲਾਜ਼ਮ ਲੰਘੀ ਰਾਤ ਕਰੀਬ 12.40 ਵਜੇ ਡਿਊਟੀ ਖਤਮ ਕਰ ਕੇ ਕਾਰ (ਪੀ ਬੀ 07 ਬੀ ਜ਼ੈੱਡ 8804) ਵਿਚ ਵਾਪਸ ਆਪਣੇ ਪਿੰਡ ਠੁਆਣਾ ਨੂੰ ਆ ਰਿਹਾ ਪਰ ਜਦੋਂ ਉਹ ਪਿੰਡ ਭਾਰਟਾ ਗਣੇਸ਼ਪੁਰ ਕੋਲ ਪੁੱਜਿਆ ਤਾਂ ਉਸ ਦੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਥਾਣਾ ਮਾਹਿਲਪੁਰ ਦੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
×

