DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Phagwara Bike Robbery: ਫਗਵਾੜਾ ’ਚ ਦਾਤਰ ਦੀ ਨੋਕ ’ਤੇ ਮੋਟਰਸਾਈਕਲ ਖੋਹਿਆ

ਕਾਰ ਸਵਾਰ ਤਿੰਨ ਜਣਿਆਂ ਨੇ ਘਟਨਾ ਨੂੰ ਦਿੱਤਾ ਅੰਜ਼ਾਮ

  • fb
  • twitter
  • whatsapp
  • whatsapp
Advertisement

ਫਗਵਾੜਾ ’ਚ ਅੱਜ ਦਿਹਾੜੇ ਕਾਰ ਸਵਾਰ ਲੁਟੇਰੇ ਦਾਤਰ ਦੀ ਨੋਕ ’ਤੇ ਇੱਕ ਵਿਅਕਤੀ ਪਾਸੋਂ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਮੁਕੇਸ਼ ਕੁਮਾਰ ਵਾਸੀ ਮੌਲੀ ਨੇ ਦੱਸਿਆ ਕਿ ਉਹ ਹਰਗੋਬਿੰਦ ਨਗਰ ਤੋਂ ਦੁਪਹਿਰ ਰੋਟੀ ਖਾਣ ਲਈ ਘਰ ਨੂੰ ਜਾ ਰਿਹਾ ਸੀ ਜਦੋਂ ਉਹ ਉਂਕਾਰ ਨਗਰ ਲਾਗੇ ਪੁੱਜਾ ਤਾਂ ਤਿੰਨ ਵਿਅਕਤੀ ਸਵਿਫ਼ਟ ਗੱਡੀ ’ਚ ਸਵਾਰ ਹੋ ਕੇ ਆਏ ਤੇ ਉਨ੍ਹਾਂ ਸ਼ੀਸ਼ਾ ਹੇਠਾਂ ਕਰਕੇ ਉਸਨੂੰ ਪੁੱਛਿਆ ਕਿ ਮੁਕੇਸ਼ ਰੁਕੀਂ ਤੇ ਜਦੋਂ ਉਸ ਨੇ ਮੋਟਰਸਾਈਕਲ ਰੋਕਿਆ ਤਾਂ ਉਨ੍ਹਾਂ ਗੱਡੀ ਉਸ ਦੇ ਅੱਗੇ ਲੱਗਾ ਲਈ ਤੇ ਇੱਕ ਨੌਜਵਾਨ ਦਾਤਰ ਕੱਢ ਕੇ ਲੈ ਆਇਆ ਤੇ ਉਨ੍ਹਾਂ ਮੋਟਰਸਾਈਕਲ ਦੀ ਚਾਬੀ ਕੱਢ ਲਈ ਤੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ।

ਉਸ ਨੇ ਦੱਸਿਆ ਕਿ ਉਸ ਵਲੋਂ ਥਾਣਾ ਸਿਟੀ ਵਿਖੇ ਪੁਲੀਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ ਪਰ ਅਜੇ ਤੱਕ ਕਿਸੇ ਨੇ ਵੀ ਘਟਨਾ ਦਾ ਜਾਇਜਾ ਨਹੀਂ ਲਿਆ। ਉਸ ਨੇ ਪੁਲੀਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸ਼ਹਿਰ ’ਚ ਲੁੱਟ ਖੋਹ ਦੀਆਂ ਘਟਨਾਵਾ ’ਤੇ ਨਕੇਲ ਕੱਸੀ ਜਾਵੇ।

Advertisement

Advertisement
Advertisement
×