DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Phagwara Bar Association ਦੀ ਕਮਾਨ ਔਰਤ ਹੱਥ ਆਈ

ਐਡਵੋਕੇਟ ਹਰਪ੍ਰੀਤ ਕੌਰ ਡਡਵਾਲ 26 ਵੋਟਾਂ ਨਾਲ ਜੇਤੂ: ਗੁਰਦੀਪ ਸੰਗਰ ਮੀਤ ਪ੍ਰਧਾਨ ਬਣੇ

  • fb
  • twitter
  • whatsapp
  • whatsapp
featured-img featured-img
ਜੇਤੂ ਚਿੰਨ੍ਹ ਬਣਾਉਂਦੇ ਹੋਏ ਐਡਵੋਕੇਟ ਹਰਪ੍ਰੀਤ ਕੌਰ ਡਡਵਾਲ ਅਤੇ ਸਮਰਥਕ।
Advertisement

ਫਗਵਾੜਾ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਇਸ ਵਾਰ ਇਤਿਹਾਸਕ ਬਣ ਗਈਆਂ ਜਦੋਂ ਐਡਵੋਕੇਟ ਹਰਪ੍ਰੀਤ ਕੌਰ ਡਡਵਾਲ ਪ੍ਰਧਾਨ ਦੇ ਅਹੁਦੇ ’ਤੇ ਜਿੱਤ ਦਰਜ ਕਰ ਕੇ ਫਗਵਾੜਾ ਬਾਰ ਐਸੋਸੀਏਸ਼ਨ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮਹਿਲਾ ਐਡਵੋਕੇਟ ਬਣ ਗਈ ਹੈ। ਕੁੱਲ 176 ਰਜਿਸਟਰਡ ਵਕੀਲਾਂ ’ਚੋਂ 169 ਵੋਟਾਂ ਪਈਆਂ। ਪ੍ਰਧਾਨਗੀ ਲਈ ਐਡਵੋਕੇਟ ਹਰਪ੍ਰੀਤ ਕੌਰ ਡਡਵਾਲ ਨੂੰ 97 ਵੋਟਾਂ ਜਦਕਿ ਉਨ੍ਹਾਂ ਦੇ ਵਿਰੋਧੀ ਐਡਵੋਕੇਟ ਸੰਜੀਵ ਅਗਨੀਹੋਤਰੀ ਨੂੰ 71 ਵੋਟਾਂ ਪਈਆਂ। ਉਸ ਨੇ 26 ਵੋਟਾਂ ਨਾਲ ਜਿੱਤ ਹਾਸਲ ਕੀਤੀ। ਮੀਤ ਪ੍ਰਧਾਨ ਲਈ ਐਡਵੋਕੇਟ ਗੁਰਦੀਪ ਸੰਗਰ ਨੇ 41 ਵੋਟਾਂ ਅਤੇ ਮਹਿਲਾ ਰਿਜ਼ਰਵ ਮੀਤ ਪ੍ਰਧਾਨ ਲਈ ਐਡਵੋਕੇਟ ਪ੍ਰੀਤ ਮੱਟੂ ਨੇ 5 ਵੋਟਾਂ, ਜਨਰਲ ਸਕੱਤਰ ਲਈ ਐਡਵੋਕੇਟ ਰੀਨਾ ਰਾਣੀ ਬਰਾੜ ਨੇ 9 ਵੋਟਾਂ, ਕੈਸ਼ੀਅਰ ਲਈ ਐਡਵੋਕੇਟ ਸ਼ਨੀ ਦੇਵ ਨੇ 37 ਵੋਟਾਂ, ਜੁਆਇੰਟ ਸਕੱਤਰ ਲਈ ਰੇਨੂ ਕੁਮਾਰੀ ਨੇ ਇੱਕ ਵੋਟ ਨਾਲ ਜਿੱਤ ਹਾਸਲ ਕੀਤੀ।

ਤਰਨ ਤਾਰਨ (ਗੁਰਬਖ਼ਸ਼ਪੁਰੀ): ਜ਼ਿਲ੍ਹਾ ਬਾਰ ਅਸੋਸੀਏਸ਼ਨ ਦੀ ਅੱਜ ਇੱਥੇ ਹੋਈ ਚੋਣ ਵਿੱਚ ਜਸਇਕਬਾਲ ਸਿੰਘ ਢਿੱਲੋਂ ਨੂੰ ਪ੍ਰਧਾਨ ਚੁਣਿਆ ਗਿਆ ਹੈ। ਹਰਜਿੰਦਰ ਸਿੰਘ ਸੋਖੀ ਨੂੰ ਮੀਤ ਪ੍ਰਧਾਨ (ਜਨਰਲ) ਅਤੇ ਮੀਤ ਪ੍ਰਧਾਨ (ਔਰਤਾਂ) ਵਿੱਚੋਂ ਕੰਵਲਜੀਤ ਕੌਰ ਨੂੰ ਚੁਣਿਆ ਗਿਆ ਹੈ। ਸਤਬੀਰ ਸਿੰਘ ਡਾਇਮੰਡ ਨੂੰ ਸਕੱਤਰ ਅਤੇ ਰਬਿੰਦਰ ਕੌਰ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ ਹੈ।

Advertisement

Advertisement

ਫਿਲੌਰ ਬਾਰ ਕੌਂਸਲ ’ਤੇ ਅਜੈ ਕਾਬਜ਼

ਫਿਲੌਰ (ਸਰਬਜੀਤ ਗਿੱਲ): ਫਿਲੌਰ ਬਾਰ ਕੌਂਸਲ ਦੀ ਚੋਣ ਦੌਰਾਨ ਅਜੈ ਫਿਲੌਰ ਨੇ ਦਿਨੇਸ਼ ਕਮਲ ਨੂੰ 33 ਵੋਟਾਂ ਨਾਲ ਹਰਾ ਕੇ ਪ੍ਰਧਾਨਗੀ ਦੀ ਕੁਰਸੀ ’ਤੇ ਕਬਜ਼ਾ ਕਰ ਲਿਆ। ਇਸ ਚੋਣ ਦੌਰਾਨ ਕੁੱਲ 245 ਵੋਟਾਂ ਪਈਆਂ। ਅਜੈ ਫਿਲੌਰ ਨੂੰ 138 ਵੋਟਾਂ ਮਿਲੀਆਂ ਅਤੇ ਦਿਨੇਸ਼ ਕਮਲ ਨੂੰ 105 ਵੋਟਾਂ ਮਿਲੀਆਂ। ਸੁਰਜੀਤ ਰਾਮ ਖੇਤਾਨ ਸੀਨੀਅਰ ਮੀਤ ਪ੍ਰਧਾਨ, ਰਿਤੂ ਸੈਣੀ ਮੀਤ ਪ੍ਰਧਾਨ, ਅਕਾਸ਼ਦੀਪ ਅਗਨੀਹੋਤਰੀ ਸਕੱਤਰ, ਬਲਦੀਪ ਕੁਮਾਰ ਜੁਆਇੰਟ ਸਕੱਤਰ ਤੇ ਮਨਪ੍ਰੀਤ ਕੌਰ ਸਹਾਇਕ ਸਕੱਤਰ ਚੁਣੇ ਗਏ।

Advertisement
×