DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Cows ਦੀ ਸੁਰੱਖਿਆ ਲਈ ਮੰਗ ਪੱਤਰ ਦਿੱਤਾ

ਗਊਆਂ ਲਈ ਪੱਕੇ ਸ਼ੈਲਟਰ ਬਣਾੳੁਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਐੱਸ ਡੀ ਐੱਮ ਦੇ ਨਾਂ ਮੰਗ ਪੱਤਰ ਸੌਂਪਦੇ ਹੋਏ ਸਮਾਜਸੇਵੀ।
Advertisement

ਇਥੇ ਗਊ ਸਨਮਾਨ ਅਤੇ ਗਊ ਰੱਖਿਆ ਮੁਹਿੰਮ ਤਹਿਤ ਦਿ ਗ੍ਰੇਟ ਰਾਜੀਵ ਦੀਕਸ਼ਿਤ ਗਊਸ਼ਾਲਾ ਦਸੂਹਾ ਵੱਲੋਂ ਐੱਸ ਡੀ ਐੱਮ ਦਸੂਹਾ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਗਾਊਸ਼ਾਲਾ ਦੇ ਸੰਸਥਾਪਕ ਬਾਊ ਅਰੁਣ ਸ਼ਰਮਾ ਦੀ ਅਗਵਾਈ ਹੇਠ ਸੌਂਪੇ ਮੰਗ ਪੱਤਰ ਵਿੱਚ ਗਊਆਂ ਦੀ ਸੁਰੱਖਿਆ, ਸੰਭਾਲ ਅਤੇ ਅਧਿਕਾਰਾਂ ਨੂੰ ਲੈ ਕੇ ਗੱਲ ਕੀਤੀ ਗਈ। ਸਮਾਜ ਸੇਵੀ ਅਮੋਲਕ ਸਿੰਘ ਹੁੰਦਲ ਨੇ ਦੱਸਿਆ ਕਿ 126 ਸਮਾਜ ਸੇਵੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਦਸਤਖਤ ਕਰਕੇ ਮੰਗ ਪੱਤਰ ਨੂੰ ਸਮਰਥਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਆਵਾਰਾ ਫਿਰਦੀਆਂ ਗਊਆਂ ਸੜਕਾਂ ’ਤੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਉਨ੍ਹਾਂ ਦੀ ਸੰਭਾਲ ਲਈ ਪ੍ਰਸ਼ਾਸਨ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਜਾਣ, ਗਊਆਂ ਲਈ ਪੱਕੇ ਸ਼ੈਲਟਰ ਬਣਾਏ ਜਾਣ, ਉਨ੍ਹਾਂ ਦੇ ਚਾਰੇ-ਪਾਣੀ ਅਤੇ ਇਲਾਜ ਦੀ ਪੂਰੀ ਸਹੂਲਤ ਯਕੀਨੀ ਬਣਾਈ ਜਾਵੇ ਅਤੇ ਗਊਆਂ ਪ੍ਰਤੀ ਦੁਰਵਿਵਹਾਰ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਰਵਿੰਦਰ ਰਵੀ ਸ਼ਿੰਗਾਰੀ, ਜਸਵੰਤ ਸਿੰਘ ਪੱਪੂ ਸੋਹਲ, ਐਡਵੋਕੇਟ ਸ਼ੁਭ ਸਰੋਚ, ਰਾਮ ਸ਼ਰਨ, ਵਿਨੋਦ ਹੰਸ, ਬਲਦੇਵ ਕਤਨੂਰ, ਬਿਸ਼ਨ ਦਾਸ ਫੌਜੀ, ਅਨਿਲ ਸ਼ਰਮਾ, ਸੂਰਜ ਸੂਰਯਾਵੰਸ਼ੀ, ਅਭੈ ਜੋਸ਼ੀ, ਅੰਸ਼ੂ ਠਾਕੁਰ, ਰਾਮ ਸਿੰਘ ਰਾਜਪੂਤ, ਸੱਜਣ ਸਿੰਘ ਢਿੱਲੋਂ ਅਤੇ ਦਰਸ਼ਨ ਸਿੰਘ ਹਾਜ਼ਰ ਸਨ।

Advertisement
Advertisement
×