DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Railway ਫਾਟਕ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

ਰੇਲ ਫਾਟਕ ’ਤੇ ਫਲਾੲੀਓਵਰ ਜਾਂ ਅੰਡਰਪਾਸ ਬਣਾੳੁਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਬੰਦ ਰੇਲਵੇ ਫਾਟਕ ਦੀ ਝਲਕ। -ਫੋਟੋ: ਧਵਨ
Advertisement

ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਲੋਕਾਂ ਨੇ ਮੰਗ ਕੀਤੀ ਹੈ ਕਿ ਸੁਜਾਨਪੁਰ-ਪਠਾਨਕੋਟ ਸੜਕ ’ਤੇ ਪੈਂਦੇ ਰੇਲਵੇ ਫਾਟਕ ਉਪਰ ਫਲਾਈਓਵਰ ਜਾਂ ਅੰਡਰਪਾਸ ਬਣਾ ਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਇਹ ਰੇਲਵੇ ਫਾਟਕ 4 ਮਈ ਤੱਕ ਬੰਦ ਰਹਿਣ ਕਾਰਨ ਸੁਜਾਨਪੁਰ ਦੇ ਵਿਦਿਆਰਥੀ ਅਤੇ ਆਮ ਲੋਕ ਪ੍ਰੇਸ਼ਾਨ ਹਨ। ਸੁਜਾਨਪੁਰ ਸਮਾਜ ਭਲਾਈ ਐਸੋਸੀਏਸ਼ਨ ਦੇ ਚੇਅਰਮੈਨ ਪ੍ਰਿੰਸੀਪਲ ਤ੍ਰਿਭੁਵਨ ਸਿੰਘ, ਪ੍ਰਧਾਨ ਪਵਨ ਮਹਾਜਨ, ਮੋਹਨ ਲਾਲ ਡੋਗਰਾ, ਭਾਰਤ ਵਿਕਾਸ ਪਰਿਸ਼ਦ ਦੇ ਅਧਿਕਾਰੀਆਂ ਅਸ਼ੋਕ ਕੁਮਾਰ ਤੇ ਸੁਨੀਲ ਸੈਣੀ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਸੰਘਰਸ਼ ਵੀ ਕੀਤਾ ਗਿਆ ਸੀ ਅਤੇ ਆਗੂਆਂ ਵੱਲੋਂ ਭਰੋਸੇ ਵੀ ਦਿੱਤੇ ਗਏ ਸਨ। ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਦੇਣ ਬਾਅਦ ਵੀ ਪੰਜਾਬ ਸਰਕਾਰ ਨੇ ਆਪਣਾ ਸ਼ੇਅਰ ਜਮ੍ਹਾਂ ਨਹੀਂ ਕਰਵਾਇਆ ਜਿਸ ਕਰਕੇ ਨਾ ਤਾਂ ਫਲਾਈਓਵਰ ਅਤੇ ਨਾ ਹੀ ਅੰਡਰਪਾਸ ਬਣਾਇਆ ਗਿਆ। ਇਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਨਿਰਾਸ਼ਾ ਹੈ। ਉਨ੍ਹਾਂ ਕਿਹਾ ਕਿ ਕ੍ਰਾਈਸਟ ਕਿੰਗ ਦ ਕਾਨਵੈਂਟ ਸਕੂਲ, ਸੁਜਾਨਪੁਰ ਅਤੇ ਸੇਂਟ ਮੈਰੀ ਸਕੂਲ ਦੇ ਵਿਦਿਆਰਥੀ ਇਸ ਫਾਟਕ ਤੋਂ ਲੰਘਦੇ ਹਨ। ਵਿਦਿਆਰਥੀਆਂ ਨੂੰ ਸਕੂਲ-ਕਾਲਜ ਆਉਣ-ਜਾਣ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਰੇਲ ਗੱਡੀਆਂ ਲੰਘਣ ਕਾਰਨ 24 ਘੰਟਿਆਂ ਵਿੱਚ 70 ਤੋਂ 80 ਵਾਰ ਰੇਲ ਫਾਟਕ ਬੰਦ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਰੇਲਵੇ ਫਾਟਕ 4 ਮਈ ਸ਼ਾਮ 7 ਵਜੇ ਤੱਕ ਬੰਦ ਰਹੇਗਾ, ਜਿਸ ਕਾਰਨ ਪਠਾਨਕੋਟ-ਸੁਜਾਨਪੁਰ ਜਾਣ ਵਾਲੇ ਲੋਕਾਂ ਨੂੰ ਹੋਰ ਰਸਤੇ ਮਲਿਕਪੁਰ ਰਾਹੀਂ ਜਾਣਾ ਪੈ ਰਿਹਾ ਹੈ ਅਤੇ ਸਕੂਲੀ ਵਿਦਿਆਰਥੀ ਵੀ ਪ੍ਰਸ਼ਾਨ ਹੋ ਰਹੇ ਹਨ।

Advertisement
Advertisement
×