ਰਿਹਾਇਸ਼ੀ ਇਲਾਕੇ ’ਚ ਸ਼ਰਾਬ ਦਾ ਠੇਕਾ ਖੋਲ੍ਹਣ ਤੋਂ ਲੋਕ ਦੁਖੀ

ਰਿਹਾਇਸ਼ੀ ਇਲਾਕੇ ’ਚ ਸ਼ਰਾਬ ਦਾ ਠੇਕਾ ਖੋਲ੍ਹਣ ਤੋਂ ਲੋਕ ਦੁਖੀ

ਰਿਹਾਇਸ਼ੀ ਇਲਾਕੇ ਵਿੱਚ ਖੋਲ੍ਹਿਆ ਹੋਇਆ ਸ਼ਰਾਬ ਦਾ ਠੇਕਾ ਅਤੇ ਅਹਾਤਾ ।

ਗੁਰਦੇਵ ਸਿੰਘ ਗਹੂੰਣ  
ਬਲਾਚੌਰ, 12 ਅਗਸਤ

ਬਲਾਚੌਰ ਬਾਈਪਾਸ ਲਾਗੇ ਰਿਹਾਇਸ਼ੀ ਇਲਾਕੇ ਵਿੱਚ ਸ਼ਰਾਬ ਦਾ ਠੇਕਾ ਸਥਾਪਿਤ ਕੀਤੇ ਜਾਣ ਤੋਂ ਵਾਰਡ ਨੰਬਰ 13 ’ਚ ਪੈਂਦੇ ਇਸ ਇਲਾਕੇ ਦੇ ਲੋਕ ਡਾਢੇ ਦੁਖੀ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 13 ਦੇ ਬਾਈਪਾਸ ਲਾਗਲੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਇਸ ਠੇਕੇ ਦੇ ਬਿਲਕੁਲ ਨਾਲ ਲੱਗਦੇ ਹੋਣ ਕਾਰਨ ਉਨ੍ਹਾਂ ਨੂੰ ਬੇ-ਸ਼ੁਮਾਰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਅਧਿਆਪਕ ਆਗੂ ਚੰਦਰ ਸ਼ੇਖਰ ਔਲੀਆਪੁਰ ਨੇ ਦੱਸਿਆ ਕਿ ਠੇਕੇ ਦੇ ਐਨ ਨਾਲ ਲੱਗਦੇ ਅਹਾਤੇ ਵਿੱਚ ਬੈਠ ਕੇ ਲੋਕਾਂ ਦਾ ਸ਼ਰਾਬ ਪੀਣਾ ਲੋਕਾਂ ਲਈ ਰੋਜ਼ਾਨਾ ਦਾ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਲੋਕਾਂ ਦੀ ਐਕਸਈਜ਼ ਵਿਭਾਗ ਅਤੇ ਬਲਾਚੌਰ ਪ੍ਰਸ਼ਾਸ਼ਨ ਤੋਂ ਪੁਰਜ਼ੋਰ ਮੰਗ ਹੈ ਕਿ ਸ਼ਰਾਬ ਦਾ ਠੇਕਾ ਰਿਹਾਇਸ਼ੀ ਇਲਾਕੇ ਤੋਂ ਬਦਲਿਆ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All