DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਫ਼ਤਰਾਂ ’ਚ ਅਧਿਕਾਰੀ ਨਾ ਮਿਲਣ ਕਾਰਨ ਲੋਕ ਖੁਆਰ

ਸਮੇਂ ਸਿਰ ਦਫ਼ਤਰ ਨਹੀਂ ਪੁੱਜਦੇ ਮੁਲਾਜ਼ਮ; ਚੋਣ ਸੈੱਲ ਨੂੰ ਸਾਢੇ ਦਸ ਵਜੇ ਤੱਕ ਤਾਲਾ ਲੱਗਿਆ ਰਿਹਾ

  • fb
  • twitter
  • whatsapp
  • whatsapp
featured-img featured-img
ਪੱਟੀ ਦੇ ਐੱਸ ਡੀ ਐੱਮ ਦਫਤਰ ਵਿਚ ਖਾਲੀ ਪਈ ਕੁਰਸੀ।
Advertisement

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਖ਼ੁਆਰੀ ਤੋਂ ਬਚਾਉਣ ਲਈ ਸਮਾਂਬੱਧ ਪ੍ਰਸ਼ਾਸਨਿਕ ਸੇਵਾਵਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਪਰ ਸਬ ਡਿਵੀਜ਼ਨ ਪੱਟੀ ਦੇ ਸਰਕਾਰੀ ਦਫ਼ਤਰਾਂ ’ਚ ਅਧਿਕਾਰੀ ਤੇ ਉਨ੍ਹਾਂ ਦੇ ਸਹਾਇਕ ਡਿਊਟੀ ਸਮੇਂ ਤੋਂ ਲੇਟ ਪੁੱਜਦੇ ਹਨ ਜਿਸ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਹੋਏ ਹਨ। ਸਰਕਾਰੀ ਦਫ਼ਤਰਾਂ ਅੰਦਰ ਕੰਮਕਾਰ ਕਰਵਾਉਣ ਲਈ ਆਏ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਦਿਆਂ ਮੁਲਾਜ਼ਮਾਂ ਦੀ ਗੈਰ ਹਾਜ਼ਰੀ ਬਾਰੇ ਪੱਤਰਕਾਰਾਂ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਅਹਿਲਕਾਰਾਂ ਦੀ ਲੇਟ- ਲਤੀਫੀ ਆਮ ਗੱਲ ਬਣ ਚੁੱਕੀ ਹੈ।

ਜਦੋਂ ਪੱਤਰਕਾਰਾਂ ਨੇ ਦਫ਼ਤਰਾਂ ਵਿੱਚ ਜਾ ਕੇ ਦੇਖਿਆ ਤਾਂ 10:30 ਤੱਕ ਮੁਲਾਜ਼ਮਾਂ ਦੀਆਂ ਕਈ ਸੀਟਾਂ ਖਾਲੀ ਸਨ। ਐੱਸ ਡੀ ਐੱਮ ਪੱਟੀ ਸਮੇਤ ਸੀਨੀਅਰ ਅਧਿਕਾਰੀ ਤੇ ਹੋਰ ਮੁਲਾਜ਼ਮ ਆਪਣੀਆਂ ਸੀਟਾਂ ਤੋਂ ਗੈਰ-ਹਾਜ਼ਰ ਸਨ। ਇਸੇ ਤਰ੍ਹਾਂ ਤਹਿਸੀਲ ਦਫਤਰ ਵਿੱਚ ਕਰਮਚਾਰੀ ਗੈਰਹਾਜ਼ਰ ਸਨ। ਸਬ ਡਿਵੀਜ਼ਨ ਪੱਧਰ ਦੇ ਚੋਣ ਸੈੱਲ ਦੇ ਦਫ਼ਤਰ ਨੂੰ 10:30 ਵਜੇ ਤੱਕ ਤਾਲਾ ਲੱਗਾ ਹੋਇਆ ਸੀ। ਐੱਸ ਡੀ ਐੱਮ ਦਫ਼ਤਰ ਇੱਕ ਕਰਮਚਾਰੀ ਨੇ ਦੱਸਿਆ ਕਿ ਐੱਸ ਡੀ ਐੱਮ ਛੁੱਟੀ ’ਤੇ ਹਨ। ਇਸ ਸਬੰਧੀ ਜਦੋਂ ਐੱਸ ਡੀ ਐੱਮ ਪੱਟੀ ਸਿਮਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਪੱਤਰਕਾਰ ਸ਼ਬਦ ਸੁਣਦਿਆਂ ਸਾਰ ਫੋਨ ਕੱਟ ਦਿੱਤਾ।

Advertisement

ਮਾਮਲੇ ਦੀ ਪੜਤਾਲ ਮਗਰੋਂ ਕਾਰਵਾਈ ਕਰਾਂਗੇ: ਿਡਪਟੀ ਕਮਿਸ਼ਨਰ

Advertisement

ਸਬ ਡਿਵੀਜ਼ਨ ਪੱਟੀ ਦੇ ਸਰਕਾਰੀ ਮੁਲਾਜ਼ਮਾਂ ਦੀ ਲੇਟ-ਲਤੀਫੀ ਤੇ ਗੈਰ-ਹਾਜ਼ਰੀ ਬਾਰੇ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਸਿੰਧੂ ਨੇ ਆਖਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾ ਕੇ ਕਾਰਵਾਈ ਕਰਨਗੇ।

Advertisement
×